ਗੁਰਦਾਸਪੁਰ 16 ਅਪ੍ਰੈਲ ( ਜਗਜੀਤ ਸਿੰਘ ਪੱਡਾ ਨੀਰਜ ਸ਼ਰਮਾ ਜਸਬੀਰ ਸਿੰਘ)
ਵਿਦਿਆਰਥਣਾਂ ਨੂੰ ਕਿਤਾਬਾਂ ਨਾਲ਼ ਜੋੜਨ ਦਾ ਉੱਤਮ ਉਪਰਾਲਾ ਰਿਹਾ ਪੜ੍ਹਨ ਮੁਹਿੰਮ - ਡੀ. ਐੱਮ. ਪੰਜਾਬੀ ਸੁਰਿੰਦਰ ਮੋਹਨ
ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਗੁਰਦਾਸਪੁਰ ਹਰਪਾਲ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਅੱਜ ਚੌਧਰੀ ਜੈ ਮੁਨੀ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਨਾਨਗਰ ਵਿਖੇ ਪ੍ਰਿੰਸੀਪਲ ਰਾਜਵਿੰਦਰ ਕੌਰ ਵੱਲੋਂ 100 ਦਿਨਾ ਪੜ੍ਹਨ ਮੁਹਿੰਮ ਦੀ ਇੱਕ-ਰੋਜ਼ਾ ਸਮਾਪਤੀ ਵਰਕਸ਼ਾਪ ਕਰਵਾਈ ਗਈI ਇਸ ਵਰਕਸ਼ਾਪ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਦੀਆਂ 100 ਦਿਨਾ ਪੜ੍ਹਨ ਮੁਹਿੰਮ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਵਿਦਿਆਰਥਣਾਂ ਹਾਜ਼ਰ ਸਨI ਪ੍ਰਿੰਸੀਪਲ ਰਾਜਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮੇਂ ਸਕੂਲ ਵਿੱਚ ਲਾਇਬ੍ਰੇਰੀ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਵਿੱਚ ਬਹੁਤ ਸਾਰੀਆਂ ਵਿਦਿਆਰਥਣਾਂ ਨੇ ਆਪਣੀਆਂ ਮਨਪਸੰਦ ਪੁਸਤਕਾਂ ਜਾਰੀ ਕਰਵਾਈਆਂI ਉਹਨਾਂ ਦੱਸਿਆ ਕਿ ਵਿਭਾਗ ਵੱਲੋਂ ਚਲਾਈ ਇਹ ਮੁਹਿੰਮ ਵਿਦਿਆਰਥਣਾਂ ਨੂੰ ਕਿਤਾਬਾਂ ਨਾਲ਼ ਜੋੜਨ ਅਤੇ ਉਹਨਾਂ ਵਿੱਚ ਭਾਸ਼ਾ ਕੌਸ਼ਲਾਂ ਦੇ ਵਿਕਾਸ ਲਈ ਬਹੁਤ ਲਾਹੇਬੰਦ ਸਾਬਿਤ ਹੋਈ ਹੈ, ਵਿਭਾਗ ਨੂੰ ਵਿਦਿਆਰਥਣਾਂ ਦੇ ਸਰਬਪੱਖੀ ਵਿਕਾਸ ਲਈ ਅਜਿਹੇ ਉਪਰਾਲੇ ਕਰਦੇ ਰਹਿਣੇ ਚਾਹੀਦੇ ਹਨI ਇਸ ਸਮੇਂ ਵਿਦਿਆਰਥਣਾਂ ਨੂੰ ਵਧੀਆ ਕਾਰਗੁਜ਼ਾਰੀ ਲਈ ਸਨਮਾਨ-ਚਿੰਨ੍ਹ ਭੇਟ ਕੀਤੇ ਗਏI ਪ੍ਰਿੰਸੀਪਲ ਰਾਜਵਿੰਦਰ ਕੌਰ ਨੇ ਜਿੱਥੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਲਈ ਪ੍ਰੇਰਿਤ ਕੀਤਾ, ਉੱਥੇ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਅਧਿਆਪਕਾਂ ਦਾ ਧੰਨਵਾਦ ਵੀ ਕੀਤਾI ਇਸ ਸਮੇਂ ਡੀ. ਐੱਮ. ਪੰਜਾਬੀ ਸੁਰਿੰਦਰ ਮੋਹਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 100 ਦਿਨਾ ਪੜ੍ਹਨ ਮੁਹਿੰਮ ਵਿਦਿਆਰਥਣਾਂ ਨੂੰ ਕਿਤਾਬਾਂ ਨਾਲ਼ ਜੋੜਨ ਦਾ ਇੱਕ ਸਫ਼ਲ ਉਪਰਾਲਾ ਰਹੀ ਹੈI ਇਸ ਸਮੇਂ ਹੋਰਨਾਂ ਤੋਂ ਇਲਾਵਾ ਵਿਮਲ ਕੁਮਾਰ, ਦੀਪਕ ਕੁਮਾਰ, ਸੁਨੀਲ ਜਸਰੋਟੀਆ, ਮੈਡਮ ਸਨੇਹ ਲਤਾ, ਰਕਸ਼ਾ ਦੇਵੀ, ਕਮਲਜੀਤ ਕੌਰ, ਉਮਾ ਦੇਵੀ, ਜੋਤੀ ਪੁਰੀ ਅਤੇ ਛੇਵੀਂ ਤੋਂ ਅੱਠਵੀਂ ਤੱਕ ਦੀਆਂ ਵਿਦਿਆਰਥਣਾਂ ਹਾਜ਼ਰ ਸਨI
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
जन्मदिन के उपलक्ष पर खेल मैदान तैयार करने का लिया संकल्प. देवली गाँव, 01 September ।। ग्राम पंचायत देवली गाँव के सरपंच पति व समाजसेवी दि...
-
टिहरी गढ़वाल।। चम्बा से गजा आ रहे डोबरा गाँव के युवक अनिल कुडियाल पुत्र कमलेश्वर प्रसाद की इंटर कालेज गजा गेट के पास सड़क पर हृदय गति रुकने ...
-
ਅੰਮ੍ਰਿਤਸਰ,13 ਸਤੰਬਰ (ਡਾ ਬਲਜੀਤ ਸਿੰਘ, ਨੀਰਜ ਸ਼ਰਮਾ) - ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਸਕੱਤਰ ਅਤੇ ਮੈਂਬਰ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਅੰਮ੍ਰਿਤਸਰ ਤਾ...
-
एनएच 8 बहरोड दूध की पिकअप मैं कार वाले ने मारी टक्कर कार पूरी तरह से क्षतिग्रस्त सवारियों के किसी प्रकार की चोट नहीं आई कार की टक्कर से पिकअ...
-
बांग्लादेश को हराकर भारत ने सातवीं बार जीता अंडर-19 एशिया कप सांवदाता पुसद :- भारतीय क्रिकेट टीम अंडर 19 स्तर पर भी एशिया की बादशाह ...
-
ਕੱਚੇ ਠੇਕੇ, ਆਉਟਸੋਰਸ ਮੁਲਾਜ਼ਮ ਭਰਤੀ 'ਚ ਕਾਂਗਰਸ ਦੇ ਨਾਲ ਨਾਲ ਅਕਾਲੀ ਦਲ ਵੀ ਬਰਾਬਰ ਦੀ ਦੋਸ਼ੀ - ਬੈਨੀਵਾਲ ਪੰਜਾਬ ਪੱਧਰੀ ਰੈਲੀ ਦੀ ਤਾਰੀਖ 14 ਮਾਰਚ ਤੋਂ ਬਦਲਕੇ 2 ਅਪ...
-
ਕਿਹਾ - ਕਿਸਾਨਾਂ, ਮਜਦੂਰਾਂ ਤੇ ਆੜਤੀਆਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਕਾਦੀਆਂ (ਬਟਾਲਾ), 24 ਅਪ੍ਰੈਲ (ਨੀਰਜ ਸ਼ਰਮਾ, ਜਸਬੀਰ ਸਿੰਘ) ਡਿ...
-
नवीन फाउंडेशन के तीन वर्ष पूर्ण होने पर “राम रस बरसे” काव्य एवं भजन संध्या संपन्न उदयपुर। नवीन फाउंडेशन के तीन वर्ष पूर्ण होने के अवसर पर नव...
-
शाहजहांपुर जेल में राष्ट्रीय खेल दिवस के उपलक्ष में महिला एवं पुरुष बंदियों के बीच विभिन्न खेलकूद प्रतियोगिताओं का आयोजन किया गया। जिसका स...

COMMENTS