ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਵਿਧਾਇਕ ਸ਼ੈਰੀ ਕਲਸੀ ਨੇ ਕੀਤੀ
ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਖੇਡ ਸੱਭਿਆਚਾਰ ਪੈਦਾ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ - ਸ਼ੈਰੀ ਕਲਸੀ
ਬਟਾਲਾ, 26 ਮਾਰਚ (ਨੀਰਜ ਸ਼ਰਮਾ ਜਸਬੀਰ ਸਿੰਘ ਵਿਨੋਦ ਸ਼ਰਮਾ) - ਨਿਊ ਪੰਜਾਬ ਯੂਥ ਕਲੱਬ (ਰਜਿ:) ਪਿੰਡ ਹਰਪੁਰਾ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਦਾਤ ਨੂੰ ਸਮਰਪਿਤ 6ਵਾਂ ਸਲਾਨਾ ਫੁੱਟਬਾਲ ਟੂਰਨਾਮੈਂਟ ਪਿੰਡ ਦੇ ਖੇਡ ਮੈਦਾਨ ਵਿਖੇ ਕਰਵਾਇਆ ਗਿਆ।
ਚਾਰ ਰੋਜ਼ਾ ਇਸ ਫੁਟੱਬਾਲ ਟੂਰਨਾਮੈਂਟ ਵਿਚ ਮਾਝੇ ਅਤੇ ਦੁਆਬੇ ਦੀਆਂ 40 ਨਾਮੀਂ ਫੁੱਟਬਾਲ ਟੀਮਾਂ ਨੇ ਭਾਗ ਲਿਆ। ਫਾਈਨਲ ਮੁਕਾਬਲਾ ਪਿੰਡ ਹਰਪੁਰਾ ਅਤੇ ਮਿਸ਼ਰਪੁਰਾ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ ਜਿਸ ਵਿੱਚ ਪੈਂਨਲਟੀ ਸ਼ੂਟ ਰਾਹੀਂ 5-4 ਦੇ ਫਰਕ ਨਾਲ ਮਿਸ਼ਰਪੁਰਾ ਦੀ ਟੀਮ ਜੇਤੂ ਰਹੀ। ਟੂਰਨਾਮੈਂਟ ਵਿੱਚ ਹੋਰ ਰਵਾਇਤੀ ਖੇਡਾਂ ਵੀ ਦੇਖਣ ਨੂੰ ਮਿਲੀਆਂ।
ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਸ੍ਰੀ ਸ਼ੈਰੀ ਕਲਸੀ ਨੇ ਨਿਭਾਈ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡ ਸੱਭਿਆਚਾਰ ਪੈਦਾ ਕਰਨਾ ਬੇਹੱਦ ਜਰੂਰੀ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਸ ਖੇਤਰ ਵਿੱਚ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਖੇਡਾਂ ਦਾ ਮਨੁੱਖੀ ਜੀਵਨ ਵਿੱਚ ਅਹਿਮ ਸਥਾਨ ਹੈ ਅਤੇ ਪਿੰਡ ਹਰਪੁਰਾ ਦੇ ਨੌਜਵਾਨਾਂ ਨੇ ਇਹ ਟੂਰਨਾਮੈਂਟ ਕਰਾ ਕੇ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਹੈ।
ਇਸ ਮੌਕੇ ਸ਼ਹੀਦ ਗੁਰਬਾਜ਼ ਸਿੰਘ ਮਸਾਣੀਆਂ ਦੇ ਪਿਤਾ ਗੁਰਮੀਤ ਸਿੰਘ ਅਤੇ ਟੂਰਨਾਮੈਂਟ ਵਿੱਚ ਵਿਸ਼ੇਸ਼ ਸਹਿਯੋਗ ਦੇਣ ਵਾਲੇ ਜੋਗਿੰਦਰ ਸਿੰਘ ਖੈਹਿਰਾ ਕਨੇਡਾ, ਪ੍ਰਗਟ ਸਿੰਘ ਬਾਹੀਆ ਕਨੇਡਾ, ਕੁਲਵੰਤ ਸਿੰਘ ਖੈਹਿਰਾ, ਨਿਸ਼ਾਨ ਸਿੰਘ, ਅਮਰਦੀਪ ਸਿੰਘ ਘੁਮਾਣ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸਤੋਂ ਇਲਾਵਾ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਸਾਬਤ-ਸੂਰਤ ਸਿੱਖ ਖਿਡਾਰੀਆਂ ਅਤੇ ਸੀਨੀਅਰ ਫੁੱਟਬਾਲ ਖਿਡਾਰੀਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।
ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਕਰਨਬੀਰ ਸਿੰਘ ਹਰਪੁਰਾ ਨੇ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ, ਦਰਸ਼ਕਾਂ ਅਤੇ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਸਦਕਾ ਇਹ ਟੂਰਨਾਮੈਂਟ ਸਫਲਤਾ ਨਾਲ ਸੰਪਨ ਹੋਇਆ ਹੈ। ਉਨ੍ਹਾਂ ਕਿਹਾ ਕਿ ਕਲੱਬ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਸਾਰਥਿਕ ਉਪਰਾਲੇ ਕੀਤੇ ਜਾਂਦੇ ਰਹਿਣਗੇ।
ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਬਟਾਲਾ ਇੰਦਰਜੀਤ ਸਿੰਘ ਹਰਪੁਰਾ, ਮਾਸਟਰ ਸੂਬਾ ਸਿੰਘ, ਗੁਰਦੀਪ ਸਿੰਘ ਕੋਚ, ਕੁਲਵੰਤ ਸਿੰਘ ਖੈਹਿਰਾ, ਵਿੱਕੀ ਨਿਊਜ਼ੀਲੈਂਡ, ਗਗਨ ਮੱਲੀ, ਲਵਲੀ ਅਮਰੀਕਾ, ਹਰਮਨ ਪੰਨੂ, ਪਾਲਾ ਅਸਟ੍ਰੇਲੀਆ, ਸੁੱਖਬੀਰ ਸਿੰਘ ਕਨੇਡਾ, ਗੋਲਡੀ ਖੈਹਿਰਾ, ਜੁਝਾਰ ਸਿੰਘ ਹਰਪੁਰਾ, ਹਰਵਿੰਦਰ ਸਿੰਘ, ਲਾਲ ਸਿੰਘ ਖੈਹਿਰਾ, ਮਨਦੀਪ ਸਿੰਘ ਵਲੰਟੀਅਰ ਆਮ ਆਦਮੀ ਪਾਰਟੀ, ਜੱਸਾ ਕੋਚ, ਜਸਪਾਲ ਸਿੰਘ ਖੈਹਿਰਾ, ਅਭੀ ਅਸਟ੍ਰੇਲੀਆ, ਲਵ ਐਮੀ, ਬਿਕਰਮਜੀਤ ਸਿੰਘ ਖੈਹਿਰਾ, ਵਿਪਨ ਹਰਪੁਰਾ, ਸ਼ੇਰਾ ਗੋਰਾਇਆ, ਬਾਬਾ ਜਗਤ ਸਿੰਘ, ਸੋਨੀ ਸ਼ਾਹ, ਸੁਖਦੇਵ ਸਿੰਘ ਹਰਪੁਰਾ, ਬਲਜਿੰਦਰ ਸਿੰਘ ਖੈਹਿਰਾ, ਲਾਡੀ ਯੂ.ਐੱਸ.ਏ, ਰਣਜੀਤ ਸਿੰਘ ਬਹਾਦੁਰਹੁਸੈਨ, ਮਾਸਟਰ ਗੁਰਜੀਤ ਸਿੰਘ, ਬਾਬਾ ਸੁਖਦੇਵ ਸਿੰਘ ਡੇਅਰੀ ਵਾਲੇ, ਮਾਸਟਰ ਜੋਗਾ ਸਿੰਘ ਲਵ ਆਸਟ੍ਰੇਲੀਆ, ਮਨਦੀਪ ਸਿੰਘ ਖੈਹਿਰਾ, ਮਾਣਕ ਮਹਿਤਾ, ਉਪਦੇਸ਼, ਜੱਸੀ ਸਰਪੰਚ ਸਮੇਤ ਹੋਰ ਮੋਹਤਬਰਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।
Pragati Media
punjab
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
टिहरी।।(सू.वि.) जिलाधिकारी टिहरी गढ़वाल नितिका खण्डेलवाल ने जनपद के सभी निर्माणाधीन विभागों को निर्देश दिये है कि जनपद के जनहित से जुड़े महत्व...
-
टिहरी।।जिला मजिस्ट्रेट/जिला निर्वाचन अधिकारी टिहरी गढ़़वाल नितिका खंडेलवाल ने राज्य निर्वाचन आयोग, उत्तराखण्ड की अधिसूचना के क्रम में जनपद के...
-
देहरादून।।हरिद्वार जिला छोड़ बाकी प्रदेश के 12 जिलों में त्रिस्तरीय पंचायत चुनाव कराए जाने संबंधित अधिसूचना जारी हो गई है। त्रिस...
-
ਦਫਤਰ ਜ਼ਿਲਾ ਲੋਕ ਸੰਪਰਕ ਅਫਸਰ ਪਠਾਨਕੋਟ ਪ੍ਰੈਸ ਨੋਟ -3 ----- ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਵਿਕਾਸ ਕਾਰਜਾਂ ਨੂੰ ਲੈ ਕੇ ਘਰੋਟਾ ਬਲਾਕ ਦੀਆਂ ਪੰਚਾਇ...
-
थौलधार।। धनोल्टी विधानसभा क्षेत्र के पंचायत चुनाव पर्यवेक्षकों अतर सिंह तोमर (पूर्व राज्य मंत्री)व जोगिंदर पुंडीर(किसान मोर्चा प्रदेश अध्यक्...
-
शाहजहांपुर जेल में बंधिया के बेहतर स्वास्थ्य एवं बीमारियों से बचाव के लिए विशाल चिकित्सा शिविर आयोजित किया गया जिसमें शहर के जाने-माने वि...
-
करणी सेना हिमाचल प्रदेश की महिला शक्ति पिंकी शर्मा ने कहा की हिमाचल प्रदेश में करणी सेना ( Karni Army Himachal Pradesh )पिछले 2 सालों से का...
-
राजस्थान में चल रही है बीना पेपर के बस बस वालो के पास न ही है पेपर, ना ही मानते है किसी तरह के सरकारी नियम को. राजस्थान जितनी सुंदर और Touri...
-
ਅੰਮ੍ਰਿਤਸਰ 20 ਮਈ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ)- ਭਾਰਤੀ ਕਿਸਾਨਾਂ ਦੀ ਵਿਸ਼ਵ ਪੱਧਰੀ ਸਹਿਕਾਰੀ ਖ਼ਾਦ ਸੰਸਥਾ ਇਫਕੋ ਵੱਲੋਂ ...
COMMENTS