Pragati Media Group में JOIN होकर हर ख़बर से रहे अवगत .

ਪੰਜਾਬ ਸਰਕਾਰ ਵਲੋਂ ਨਵ-ਜਨਮੇਂ ਬੱਚਿਆਂ ਵਿੱਚ ਬੋਲ਼ੇਪਣ (ਘੱਟ ਸੁਣਨ ) ਦੀ ਸਮੱਸਿਆ ਦੀ ਜਾਂਚ ਕਰਨ ਲਈ ਆਟੋਮੇਟਡ ਆਡੀਟਰੀ ਬ੍ਰੇਨਸਟੈਮ ਰਿਸਪਾਂਸ ਸਿਸਟਮ ਦੀ ਸ਼ੁਰੂਆਤ

SHARE:

ਮੁਫ਼ਤ ਮੁਹੱਈਆ ਕਰਵਾਏ ਜਾ ਰਹੇ ਹਨ ਬੋਲੇਪਣ ਸਬੰਧੀ ਸਾਰੇ ਟੈਸਟ ਅਤੇ ਇਲਾਜ ਬਟਾਲਾ, 20 ਜੁਲਾਈ ( ਨੀਰਜ ਸ਼ਰਮਾ/ ਜਸਬੀਰ ਸਿੰਘ/ਬਲਵੰਤ ਸਿੰਘ ਭਗਤ ) - ਪੰਜਾਬ ਸਰਕਾਰ ਨੇ ਨਵ-ਜਨਮੇ ਅਤੇ ਛੋਟੇ ਬੱਚਿਆਂ ਵਿੱਚ ਬੋਲੇਪਣ (ਘੱਟ ਸੁਣਨ) ਦੀ ਸਮੱਸਿਆ ਨਾਲ ਨਜਿੱਠਣ ਲਈ ਯੂਨੀਵਰਸਲ ਨਿਊਬੌਰਨ ਹੀਅਰਿੰਗ ਸਕ੍ਰੀਨਿੰਗ ਪ੍ਰੋਗਰਾਮ ਤਹਿਤ ਆਟੋਮੇਟਿਡ ਆਡਿਟਰੀ ਬ੍ਰੇਨਸਟਮ ਰਿਸਪਾਂਸ ਸਿਸਟਮ (ਏ.ਏ.ਬੀ.ਆਰ.) ਦੀ ਸ਼ੁਰੂਆਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ, ਸੋਹਮ (ਏ.ਏ.ਬੀ.ਆਰ.) ਆਟੋਮਟਿਡ ਆਡੀਟਰੀ ਬ੍ਰੇਨਸਟਮ ਰਿਸਪਾਂਸ ਪ੍ਰਣਾਲੀ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ। ਉਨਾਂ ਕਿਹਾ ਕਿ ਆਪਣੇ ਕਿਸਮ ਦੀ ਇਸ ਪਲੇਠੀ ਪਹਿਲਕਦਮੀ ਸਦਕਾ ਨਵਜੰਮੇ ਅਤੇ ਛੋਟੇ ਬੱਚਿਆਂ ਵਿੱਚ ਘੱਟ ਸੁਣਨ ਦੀ ਸਮੱਸਿਆ ਦੀ ਪ੍ਰਭਾਵਸਾਲੀ ਢੰਗ ਨਾਲ ਜਾਂਚ ਕੀਤੀ ਜਾ ਸਕੇਗੀ। ਇਸ ਪ੍ਰੋਗਰਾਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਦੱਸਦਿਆਂ ਸ. ਚੀਮਾ ਨੇ ਕਿਹਾ ਕਿ ਇਹ ਬੜਾ ਗੰਭੀਰ ਮਸਲਾ ਹੈ ਅਤੇ ਇਹ ਤਕਨੀਕ ਨਿਸ਼ਚਤ ਤੌਰ ’ਤੇ ਬੱਚਿਆਂ ਵਿੱਚ ਬੋਲੇਪਣ ਦੇ ਇਲਾਜ ਲਈ ਪੁਰਾਣੀ ਰਵਾਇਤੀ ਸਕ੍ਰੀਨਿੰਗ ਪ੍ਰਣਾਲੀ ਵਿੱਚ ਤਬਦੀਲੀ ਲਿਆਏਗੀ। ਉਨਾਂ ਕਿਹਾ ਕਿ ਬੱਚੇ ਵਿਚ ਸੁਣਨ ਦੀ ਅਯੋਗਤਾ ਦੀ ਜਾਂਚ ਕਰਨ ਤੋਂ ਬਾਅਦ, ਰਾਜ ਸਰਕਾਰ ਕੋਕਲੀਅਰ ਇਮਪਲਾਂਟ ਵੀ ਮੁਫਤ ਮੁਹੱਈਆ ਕਰਵਾਉਂਦੀ ਹੈ ਜੋ ਇਕ ਸਰਜੀਕਲ ਵਿਧੀ ਹੈ ਅਤੇ ਬੋਲੇਪਣ ਦੇ ਸ਼ਿਕਾਰ ਵਿਅਕਤੀਆਂ ਨੂੰ ਸੁਣਨ ਦੀ ਸਮਰੱਥਾ ਪ੍ਰਦਾਨ ਕਰਦਾ ਹੈ। ਬੋਲੇਪਣ ਨੂੰ ਬੱਚਿਆਂ ਦਾ ਇੱਕ ਵੱਡਾ ਜਮਾਂਦਰੂ ਨੁਕਸ ਦੱਸਦਿਆਂ ਚੇਅਰਮੈਨ ਚੀਮਾ ਨੇ ਅੱਗੇ ਕਿਹਾ ਕਿ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿਚ 5-6 ਪ੍ਰਤੀ ਹਜ਼ਾਰ ਬੱਚੇ ਇਸ ਨੁਕਸ ਨਾਲ ਪੈਦਾ ਹੁੰਦੇ ਹਨ। ਉਨਾਂ ਕਿਹਾ ਕਿ ਹੁਣ ਤੱਕ ਭਾਰਤ ਵਿੱਚ ਮੌਜੂਦਾ ਰਵਾਇਤੀ ਢੰਗ ਨਾਲ ਨਵਜੰਮੇ ਅਤੇ ਛੋਟੇ ਬੱਚਿਆਂ ਵਿਚ ਬੋਲੇਪਣ ਦੀ ਜਾਂਚ ਕਰਨਾ ਬੜਾ ਚੁਣੌਤੀਪੂਰਨ ਰਿਹਾ ਹੈ। ਚੇਅਰਮੈਨ ਸ. ਚੀਮਾ ਨੇ ਕਿਹਾ ਕਿ ਪੰਜਾਬ ਸੂਬਾ ਬੋਲੇਪਣ ਦੀ ਪ੍ਰਭਾਵਸ਼ਾਲੀ ਜਾਂਚ ਲਈ ਹੋਰ ਸਾਰੇ ਰਾਜਾਂ ਦੀ ਅਗਵਾਈ ਕਰ ਰਿਹਾ ਹੈ ਅਤੇ ਸਿਹਤ ਵਿਭਾਗ ਪੰਜਾਬ ਸਾਰੇ ਜਿਲਿਆਂ ਨੂੰ ਇਹ ਦੇਸ਼ ਵਿੱਚ ਬਣੀਆਂ ਮਸ਼ੀਨਾਂ ਮੁਹੱਈਆ ਕਰਵਾ ਕੇ ਇਸ ਪ੍ਰੋਗਰਾਮ ਨੂੰ ਜ਼ਮੀਨੀ ਪੱਧਰ ਤੱਕ ਵਧਾਉਣ ਲਈ ਪੂਰੀ ਤਰਾਂ ਤਿਆਰ ਹੈ। ਉਨਾਂ ਕਿਹਾ ਕਿ ਸੁਣਨ ਵਿੱਚ ਕਮਜ਼ੋਰੀ ਦੇ ਇਲਾਜ ਦੀਆਂ ਸੇਵਾਵਾਂ ਪਹਿਲਾਂ ਹੀ ਰਾਸ਼ਟਰੀ ਬਾਲ ਸਵਾਸਥਯ ਕਾਰਯਾਕ੍ਰਮ (ਆਰ.ਬੀ.ਐਸ.ਕੇ.) ਅਧੀਨ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਪਹਿਲਾਂ ਹੀ ਆਰ.ਬੀ.ਐਸ.ਕੇ. ਅਧੀਨ ਜਮਾਂਦਰੂ ਰੋਗਾਂ ਜਿਵੇਂ ਕਿ ਕਲੱਬ ਫੁੱਟ, ਸੁਣਨ ਸ਼ਕਤੀ ਦੀ ਘਾਟ ਅਤੇ ਕਲੈਫਟ ਲਿਪਸ ਆਦਿ ਛੋਟੇ ਬੱਚਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ, ਇਹ ਸਫਲਤਾ ਸਮਾਂ ਰਹਿੰਦਿਆਂ ਬਿਮਾਰੀ ਦਾ ਪਤਾ ਲਗਾਉਣ ਅਤੇ ਜਲਦੀ ਇਲਾਜ ਕਰਨ ਵਿੱਚ ਸਹਾਇਤਾ ਕਰੇਗੀ।

COMMENTS

नाम

05,65,19,26,21,222,27,10,30,1260,59,608,60,2,61,3,62,5,63,1,64,3,65,2,66,2,70,196,72,2,फिटनस,8,andra,5,Big Story,32,Bihar,71,Bollywood,7,Breaking News,21,business,6,Chhattisgarh,151,coronavirus,141,crime,22,Delhi,24,education,11,food news,6,Gadgets,1,Gujarat,79,haryana,28,himachal pradesh,476,jaunpur,555,Jharkhand,995,jyotish,16,law,1,Lockdown,201,madhya pradesh,458,maharastra,130,New Delhi,24,News,52,poem,1,politics,21,Pragati Media,3381,punjab,998,rajasthan,342,Real story,2,Religion,11,tecnology,10,Uttar Pradesh,1176,Uttrakhand,29,West Bengal,2,
ltr
item
Pragati Media : भ्रष्ट व भ्रस्टाचार को रोकने की पहल: ਪੰਜਾਬ ਸਰਕਾਰ ਵਲੋਂ ਨਵ-ਜਨਮੇਂ ਬੱਚਿਆਂ ਵਿੱਚ ਬੋਲ਼ੇਪਣ (ਘੱਟ ਸੁਣਨ ) ਦੀ ਸਮੱਸਿਆ ਦੀ ਜਾਂਚ ਕਰਨ ਲਈ ਆਟੋਮੇਟਡ ਆਡੀਟਰੀ ਬ੍ਰੇਨਸਟੈਮ ਰਿਸਪਾਂਸ ਸਿਸਟਮ ਦੀ ਸ਼ੁਰੂਆਤ
ਪੰਜਾਬ ਸਰਕਾਰ ਵਲੋਂ ਨਵ-ਜਨਮੇਂ ਬੱਚਿਆਂ ਵਿੱਚ ਬੋਲ਼ੇਪਣ (ਘੱਟ ਸੁਣਨ ) ਦੀ ਸਮੱਸਿਆ ਦੀ ਜਾਂਚ ਕਰਨ ਲਈ ਆਟੋਮੇਟਡ ਆਡੀਟਰੀ ਬ੍ਰੇਨਸਟੈਮ ਰਿਸਪਾਂਸ ਸਿਸਟਮ ਦੀ ਸ਼ੁਰੂਆਤ
https://1.bp.blogspot.com/-yua5JwhME-k/YPZ5fsfHNGI/AAAAAAAABkc/NdyetJNpV789f5dyMLzbbKhCiW5sxQNXwCLcBGAsYHQ/s0/FB_IMG_1626765654487.jpg
https://1.bp.blogspot.com/-yua5JwhME-k/YPZ5fsfHNGI/AAAAAAAABkc/NdyetJNpV789f5dyMLzbbKhCiW5sxQNXwCLcBGAsYHQ/s72-c/FB_IMG_1626765654487.jpg
Pragati Media : भ्रष्ट व भ्रस्टाचार को रोकने की पहल
https://www.pragatimedia.org/2021/07/blog-post_83.html
https://www.pragatimedia.org/
https://www.pragatimedia.org/
https://www.pragatimedia.org/2021/07/blog-post_83.html
true
7652808033801587123
UTF-8
Loaded All Posts Not found any posts VIEW ALL Read This News Reply Cancel reply Delete By Home PAGES POSTS View All RECOMMENDED FOR YOU LABEL ARCHIVE SEARCH ALL POSTS Not found any post match with your request Back Home Sunday Monday Tuesday Wednesday Thursday Friday Saturday Sun Mon Tue Wed Thu Fri Sat January February March April May June July August September October November December Jan Feb Mar Apr May Jun Jul Aug Sep Oct Nov Dec just now 1 minute ago $$1$$ minutes ago 1 hour ago $$1$$ hours ago Yesterday $$1$$ days ago $$1$$ weeks ago more than 5 weeks ago Followers Follow THIS PREMIUM CONTENT IS LOCKED STEP 1: Share. STEP 2: Click the link you shared to unlock Copy All Code Select All Code All codes were copied to your clipboard Can not copy the codes / texts, please press [CTRL]+[C] (or CMD+C with Mac) to copy