85ਵੀਂ ਸੰਵਿਧਾਨਕ ਸੋਧ ਲਾਗੂ ਕਰਵਾਉਣ ਲਈ ਹੁਣ ਹੋਵੇਗੀ ਆਰ ਪਾਰ ਦੀ ਲੜਾਈ- ਹਰਵਿੰਦਰ ਰੌਣੀ
ਅੰਮ੍ਰਿਤਸਰ,18 ਜੁਲਾਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ ਜਸਬੀਰ ਸਿੰਘ) - ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਪੰਜਾਬ ਦੀ ਸੂਬਾ ਪੱਧਰੀ ਇਕ ਹੰਗਾਮੀ ਮੀਟਿੰਗ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਰੌਣੀ ਦੀ ਪ੍ਰਧਾਨਗੀ ਹੇਠ ਅੰਬੇਦਕਰ ਭਵਨ ਲੁਧਿਆਣਾ ਵਿਖੇ ਹੋਈ।ਜਿਸ ਵਿੱਚ ਸੂਬਾ ਭਰ ਤੋਂ ਫੈਡਰੇਸ਼ਨ ਦੇ ਸਰਗਰਮ ਅਹੁਦੇਦਾਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।ਮੀਟਿੰਗ ਦੌਰਾਨ ਵਖ ਵਖ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਕਾਂਗਰਸ ਸਰਕਾਰ ਵੱਲੋ ਚੋਣਾਂ ਦੌਰਾਨ ਦਲਿਤ ਸਮਾਜ ਨਾਲ ਕੀਤੇ 21 ਵਾਅਦਿਆਂ ਵਿੱਚੋ ਸਾਢੇ ਚਾਰ ਸਾਲ ਬੀਤ ਜਾਣ ਤੇ ਵੀ ਅਜੇ ਤਕ ਕੋਈ ਇਕ ਆਪਣਾ ਵਾਅਦਾ ਪੂਰਾ ਨਹੀਂ ਕੀਤਾ
ਗਿਆ।ਜਿਸ ਕਰਕੇ ਦਲਿਤ ਸਮਾਜ ਅੰਦਰ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।ਉਨਾਂ ਕਿਹਾ ਕਿ ਇਸੇ ਤਰ੍ਹਾਂ ਹੀ ਸਰਕਾਰ ਨੇ ਦਲਿਤ ਮੁਲਾਜਮਾਂ ਨਾਲ 85ਵੀਂ ਸੰਵਿਧਾਨਕ ਸੋਧ ਲਾਗੂ ਕਰਨ ਦਾ ਵਾਅਦਾ ਕੀਤਾ ਸੀ,ਜਿਸ ਨੂੰ ਅਜੇ ਤਕ ਲਟਕਾ ਕੇ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਫੈਡਰੇਸ਼ਨ ਵੱਲੋ ਸਰਕਾਰ ਨੂੰ ਵਾਰ ਵਾਰ ਮੰਗ ਪੱਤਰ ਦੇਣ ਤੇ ਵੀ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ ਹੈ। ਸੂਬਾ ਪ੍ਰਧਾਨ ਹਰਵਿੰਦਰ ਸਿੰਘ ਰੌਣੀ ਅਤੇ ਸਕੱਤਰ ਜਨਰਲ ਲਖਵਿੰਦਰ ਸਿੰਘ ਨੇ ਕਿਹਾ ਕਿ ਫੈਡਰੇਸ਼ਨ ਵੱਲੋ ਇਸ ਸੰਬੰਧੀ ਸਖਤ ਐਕਸ਼ਨ ਲੈਂਦਿਆ ਹੋਇਆਂ ਜਲਦੀ ਹੀ ਆਖਰੀ ਵਾਰ ਜਿਲ੍ਹਾ ਇਕਾਈਆਂ ਵੱਲੋ ਆਪੋ ਆਪਣੇ ਜਿਲ੍ਹੇ ਦੇ ਮੰਤਰੀਆਂ ਨੂੰ ਮੰਗ/ਯਾਦ ਪੱਤਰ ਦਿੱਤੇ ਜਾਣਗੇ ਜਿਸ ਵਿੱਚ 85ਵੀਂ ਸੰਵਿਧਾਨਕ ਸੋਧ ਨੂੰ ਲਾਗੂ ਕਰਨ ਅਤੇ 10 ਅਕਤੂਬਰ 2014 ਦੇ ਗੈਰ ਕਾਨੂੰਨੀ ਅਤੇ ਦਲਿਤ ਮਾਰੂ ਜਾਰੀ ਕੀਤੇ ਗਏ ਪੱਤਰ ਨੂੰ ਰਦ ਕਰਨ,ਨੌਕਰੀਆਂ ਵਿੱਚ ਬੈਗਲਾਗ ਪੂਰਾ ਕਰਨ ਤੋਂ ਇਲਾਵਾ ਦਲਿਤ ਸਮਾਜ ਦੀਆਂ ਕਈ ਹੋਰ ਅਹਿਮ ਮੰਗਾਂ ਹਨ,ਜੇਕਰ ਸਰਕਾਰ ਵੱਲੋ ਫਿਰ ਵੀ ਟਾਲ ਮਟੋਲ ਵਾਲੀ ਨੀਤੀ ਜਾਰੀ ਰੱਖੀ ਤਾਂ ਫੈਡਰੇਸ਼ਨ ਦਾ ਅਗਲਾ ਐਕਸ਼ਨ ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦਾ ਹੋਵੇਗਾ।ਇਸ ਮੌਕੇ ਸਮੂੰਹ ਫੈਡਰੇਸ਼ਨ ਆਗੂਆਂ ਨੇ ਸਖਤ ਲਹਿਜੇ ਵਿੱਚ ਕਿਹਾ ਕਿ ਕਾਂਗਰਸ ਪਾਰਟੀ ਵੱਲੋ ਸਰਕਾਰ ਬਣਾਉਣ ਤੋਂ ਪਹਿਲਾਂ ਚੋਣ ਮੈਨੀਫੈਸਟੋ ਵਿੱਚ ਦਲਿਤ ਸਮਾਜ ਨਾਲ ਕੀਤੇ ਵਾਅਦੇ ਬਾਕੀ ਰਹਿੰਦੇ ਸਮੇਂ ਤਕ ਕੈਪਟਨ ਸਰਕਾਰ ਵੱਲੋ ਪੂਰੇ ਨਾ ਕੀਤੇ ਗਏ ਤਾਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇਸ ਨੂੰ ਭਾਰੀ ਖਮਿਆਜ਼ਾ ਭੁਗਤਣਾਂ ਪਵੇਗਾ।ਹੋਰਨਾਂ ਤੋਂ ਇਲਾਵਾ ਇਸ ਮੌਕੇ ਫੈਡਰੇਸ਼ਨ ਦੇ ਸੂਬਾ ਮੀਤ ਪ੍ਰਧਾਨ ਰਾਕੇਸ਼ ਕੁਮਾਰ ਬਾਬੋਵਾਲ,ਜਨਰਲ ਸਕੱਤਰ ਗੁਰਮੀਤ ਥਾਪਾ,ਰਮੇਸ਼ ਸਹੋਤਾ ਤਲਵਾੜਾ,ਰਣਜੀਤ ਸਿੰਘ ਜੱਸਲ, ਅੰਮ੍ਰਿਤਸਰ ਤੋਂ ਨਿਸ਼ਾਨ ਸਿੰਘ ਰੰਧਾਵਾ,ਹੁਸ਼ਿਆਰਪੁਰ ਤੋਂ ਦਵਿੰਦਰ ਸਿੰਘ ਬਾਹੋਵਾਲ,ਪਟਿਆਲਾ ਤੋਂ ਬੂਟਾ ਰਾਮ,ਜਲੰਧਰ ਤੋਂ ਦਵਿੰਦਰ ਸਿੰਘ ਭੱਟੀ,ਕਪੂਰਥਲਾ ਤੋਂ ਰਤਨ ਲਾਲ ਸਹੋਤਾ,ਚੰਡੀਗੜ੍ਹ ਤੋਂ ਜਗਦੇਵ ਕੌਲ,ਅੰਮ੍ਰਿਤਸਰ ਤੋਂ ਮਹਿੰਦਰ ਰਾਜ,ਰਾਜੇਸ਼ ਕੁਮਾਰ,ਰਣਵੀਰ ਪਟਵਾਰੀ,ਰਾਮ ਨਰੰਜਣ ਕੈਂਥ,ਸਰਵਣ ਸਿੰਘ ਲੁਧਿਆਣਾ,ਮਲਕੀਤ ਸਿੰਘ,ਭੁਪਿੰਦਰ ਸਿੰਘ,ਸਤਨਾਮ ਸਿੰਘ ਆਦਿ ਵੀ ਹਾਜ਼ਰ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
Pragati Media Social Work में जुड़ने के लिए संपर्क करे . 7983444450
[Corona Virus]$type=slider$c=8$l=0$a=0$sn=600
अधिक खबरे देखे .
-
हिमाचल प्रदेश : पूरा हुआ 14 वर्षों का वनवास अब तो विभाग में समायोजित करें सरकार ग्राम रोजगार सेवक हिमाचल प्रदेश ( Government Gram Rozgar Sev...
-
सिरमौर : GSSS लाना चैता की कार्यवाहक प्रधानाचार्य श्रीमती मीनाक्षी ने बताया कि पलक तोमर पुत्री श्री योगराज गाँव चेवडी ने 500/469 94% अंक...
-
सिरमौर : नौहराधार तहसील के भूटली मानल के पास एक दर्दनाक हादसे मे तीन व्यक्तियो की मौत व एक व्यक्ति के घायल होने का समाचार मिला है । ...
-
रा० व० मा० पाठशाला लाना चैता के पांच छात्रों को लैपटॉप की सोगात प्रदान की गई | इस पाठशाला के छात्रों ने Laptop हासिल कर एक रिकार्ड कायम किय...
-
कण्डीसौड़ः विकासखंड थौलधार की क्षेत्र पंचायत की बैठक ब्लाक प्रमुख श्रीमती प्रभा बिष्ट की अध्यक्षता में आयोजित की गई। बीडीसी में ...
-
गिरिडीह जिले में एक महिला किसान की निर्मम हत्या कर दी गई है. घटना को उस वक्त अंजाम दिया गया है जब महिला खेत से सब्जी तोड़ने के बाद वापस अपने ...
-
આજે જળ સંચય અભિયાન અંતર્ગત થેરવાડા મુકામે બેઠક મળી... જળ એ જ જીવન છે. પાણી આપણા સૌની પ્રાથમિક જરૂરિયાત છે. આજે ભૂમિગત જળ 1200 ફૂટે પહોંચ્યા...
-
ਨਜ਼ਦੀਕੀ ਰਿਸ਼ਤੇਦਾਰ ਮਾਸੀ-ਮਾਸੜ ਨੂੰ ਮਿਲਣ ਪਹੁੰਚਿਆ ਅਰਸ਼ਦੀਪ। ਅੰਮ੍ਰਿਤਸਰ,31 ਮਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ)- ...
-
थौलधार :nभगवान नागराजा धाम कांगुड़ा में पहुंचे मुख्यमंत्री पुष्कर सिंह धामी ने हैली पैड पर उतरते ही जनता को अभिवादन किया. नागराजा...
-
- ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਨ, ਤਨਖਾਹ ਕਮਿਸ਼ਨ ਦੀ ਥਾਂ ਉਤੇ ‘ਅਨਾਮਲੀ ਕਮੇਟੀ’, ਮਹਿੰਗਾਈ ਭੱਤਾ, ਪਰਖਕਾਲ ਸਮਾਂ ਘ...
COMMENTS