ਸ਼ਿਵ ਬਟਾਲਵੀ ਆਪਣੀਆਂ ਰਚਨਾਵਾਂ ਰਾਹੀਂ ਹਮੇਸ਼ਾਂ ਪੰਜਾਬੀਆਂ ਦੇ ਦਿਲਾਂ ਉੱਪਰ ਰਾਜ ਕਰਦੇ ਰਹਿਣਗੇ - ਡਾ. ਸਤਨਾਮ ਸਿੰਘ ਨਿੱਝਰ
ਬਟਾਲਾ ਸ਼ਹਿਰ ਨੂੰ ਆਪਣੇ ਲਾਡਲੇ ਸ਼ਾਇਰ ਸ਼ਿਵ ਬਟਾਲਵੀ ਉੱਪਰ ਹਮੇਸ਼ਾਂ ਮਾਣ ਰਹੇਗਾ - ਮੇਅਰ ਸੁੱਖਦੀਪ ਸਿੰਘ ਤੇਜਾ
ਸ਼ਿਵ ਬਟਾਲਵੀ ਇਕੱਲਾ ਬਿਰਹਾ ਦਾ ਸੁਲਤਾਨ ਹੀ ਨਹੀਂ ਬਲਕਿ ਖੁਸ਼ ਮਿਜਾਜ ਅਤੇ ਸਮਾਜਿਕ ਕੁਰੀਤੀਆਂ ਖਿਲਾਫ਼ ਅਵਾਜ਼ ਬੁਲੰਦ ਕਰਨ ਵਾਲਾ ਸ਼ਾਇਰ ਵੀ ਸੀ - ਡਾ. ਰਵਿੰਦਰ ਸਿੰਘ
ਬਟਾਲਾ, 6 ਮਈ (ਨੀਰਜ ਸ਼ਰਮਾ/ ਜਸਬੀਰ ਸਿੰਘ/ ਵਿਨੋਦ ਸ਼ਰਮਾ ) ਪੰਜਾਬੀ ਮਾਂ ਬੋਲੀ ਦੇ ਲਾਡਲੇ ਸ਼ਾਇਰ ਅਤੇ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ 48ਵੀਂ ਬਰਸੀ ਮੌਕੇ ਬਟਾਲਾ ਵਾਸੀਆਂ ਨੇ ਉਨਾਂ ਨੂੰ ਨਿੱਘੀ ਸ਼ਰਧਾਜਲੀ ਦਿੱਤੀ ਹੈ। ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਅੱਜ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਮੌਕੇ ਭਾਂਵੇ ਕੋਈ ਵੱਡਾ ਸਮਾਗਮ ਤਾਂ ਨਹੀਂ ਕੀਤਾ ਜਾ ਸਕਿਆ ਪਰ ਸ਼ਿਵ ਬਟਾਲਵੀ ਕਲਾ ਤੇ ਸੱਭਿਆਚਾਰਕ ਕੇਂਦਰ ਵਿੱਚ ਬਟਾਲਾ ਵਾਸੀਆਂ ਨੇ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਕੇ ਆਪਣੇ ਪਿਆਰੇ ਸ਼ਾਇਰ ਨੂੰ ਯਾਦ ਜਰੂਰ ਕੀਤਾ ਹੈ।
ਸ਼ਿਵ ਬਟਾਲਵੀ ਕਲਾ ਤੇ ਸੱਭਿਆਚਾਰਕ ਸੁਸਾਇਟੀ ਵੱਲੋਂ ਕਰਵਾਏ ਸ਼ਰਧਾਂਜਲੀ ਸਮਾਗਮ ਦੌਰਾਨ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ, ਨਗਰ ਨਿਗਮ ਬਟਾਲਾ ਦੇ ਮੇਅਰ ਸ. ਸੁਖਦੀਪ ਸਿੰਘ ਤੇਜਾ, ਸ਼ਿਵ ਕੁਮਾਰ ਬਟਾਲਵੀ ਕਲਾ ਤੇ ਸੱਭਿਆਚਾਰਕ ਸੁਸਾਇਟੀ ਬਟਾਲਾ ਦੇ ਪ੍ਰਧਾਨ ਡਾ. ਰਵਿੰਦਰ ਸਿੰਘ, ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ, ਬਾਬਾ ਹਰਭਜਨ ਸਿੰਘ ਬਾਜਵਾ, ਡਾ. ਅਨੂਪ ਸਿੰਘ, ਦੇਵਿੰਦਰ ਦੀਦਾਰ, ਜਸਵੰਤ ਹਾਂਸ, ਸੂਬਾ ਸਿੰਘ ਖੈਹਿਰਾ, ਪ੍ਰਸ਼ੋਤਮ ਸਿੰਘ ਲੱਲੀ, ਅਜੀਤ ਕੰਵਲ, ਸੁਲਤਾਨ ਭਾਰਤੀ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਵਰਗਿਸ ਸਲਾਮਤ, ਪ੍ਰੋ. ਜਸਬੀਰ ਸਿੰਘ, ਸੰਧੂ ਬਟਾਲਵੀ, ਰਮੇਸ਼ ਭਗਤ, ਡੀ.ਪੀ.ਆਰ.ਓ. ਇੰਦਰਜੀਤ ਸਿੰਘ ਅਤੇ ਹੋਰ ਸ਼ਿਵ ਸਨੇਹੀਆਂ ਨੇ ਅਜ਼ੀਮ ਸ਼ਾਇਰ ਸ਼ਿਵ ਬਟਾਲਵੀ ਨੂੰ ਆਪਣਾ ਖਿਰਾਜ਼-ਏ-ਅਕੀਦਤ ਭੇਟ ਕੀਤਾ।
ਇਸ ਮੌਕੇ ਸ਼ਿਵ ਬਟਾਲਵੀ ਨੂੰ ਯਾਦ ਕਰਦਿਆਂ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ ਨੇ ਕਿਹਾ ਕਿ ਸ਼ਿਵ ਬਟਾਲਵੀ ਪੰਜਾਬੀ ਮਾਂ ਬੋਲੀ ਦਾ ਉਹ ਲਾਡਲਾ ਸ਼ਾਇਰ ਹੈ ਜੋ ਹਮੇਸ਼ਾਂ ਲੋਕ ਮਨਾਂ ਵਿੱਚ ਜ਼ਿਊਂਦਾ ਰਹੇਗਾ। ਉਨਾਂ ਕਿਹਾ ਕਿ ਆਪਣੀ ਛੋਟੀ ਜਿਹੀ ਉਮਰੇ ਸ਼ਿਵ ਕੁਮਾਰ ਨੇ ਅਜਿਹੀਆਂ ਸ਼ਾਹਕਾਰ ਰਚਨਾਵਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਕਿ ਪੂਰੀ ਦੁਨੀਆਂ ਵਿੱਚ ਪੰਜਾਬੀ ਮਾਂ ਬੋਲੀ ਦਾ ਝੰਡਾ ਬੁਲੰਦ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼ਿਵ ਨੂੰ ਪਿਆਰ ਕਰਨ ਵਾਲੇ ਪੂਰੀ ਦੁਨੀਆਂ ਵਿੱਚ ਮੌਜੂਦ ਹਨ ਅਜਿਹੇ ਸ਼ਾਇਰ ਸਦੀਆਂ ਬਾਅਦ ਪੈਦਾ ਹੁੰਦੇ ਹਨ। ਡਾ. ਨਿੱਝਰ ਨੇ ਕਿਹਾ ਕਿ ਸ਼ਿਵ ਬਟਾਲਵੀ ਆਪਣੀਆਂ ਰਚਨਾਵਾਂ ਰਾਹੀਂ ਹਮੇਸ਼ਾਂ ਪੰਜਾਬੀਆਂ ਦੇ ਦਿਲਾਂ ਉੱਪਰ ਰਾਜ ਕਰਦੇ ਰਹਿਣਗੇ।
ਇਸ ਮੌਕੇ ਨਗਰ ਨਿਗਮ ਬਟਾਲਾ ਦੇ ਮੇਅਰ ਸ. ਸੁਖਦੀਪ ਸਿੰਘ ਤੇਜਾ ਨੇ ਕਿਹਾ ਕਿ ਬਟਾਲਾ ਸ਼ਹਿਰ ਨੂੰ ਆਪਣੇ ਲਾਡਲੇ ਸ਼ਾਇਰ ਸ਼ਿਵ ਬਟਾਲਵੀ ਉੱਪਰ ਹਮੇਸ਼ਾਂ ਮਾਣ ਰਹੇਗਾ। ਉਨ੍ਹਾਂ ਕਿਹਾ ਕਿ ਸਭ ਤੋਂ ਛੋਟੀ ਉਮਰ ਵਿੱਚ ਸਾਹਿਤ ਅਕਾਦਮੀ ਦਾ ਸਨਮਾਨ ਹਾਸਲ ਕਰਨ ਵਾਲਾ ਸ਼ਿਵ ਕੁਮਾਰ ਬਟਾਲਵੀ ਅਜਿਹਾ ਜਾਦੂਮਈ ਸ਼ਾਇਰ ਸੀ ਕਿ ਉਹ ਬੁੱਲੇ ਸ਼ਾਹ ਤੇ ਵਾਰਸ ਸ਼ਾਹ ਤੋਂ ਬਾਅਦ ਸਭ ਤੋਂ ਵੱਧ ਗਾਇਆ ਜਾਣ ਵਾਲਾ ਪੰਜਾਬੀ ਸ਼ਾਇਰ ਹੈ। ਉਨਾਂ ਕਿਹਾ ਕਿ ਸ਼ਿਵ ਬਟਾਲਵੀ ਆਪਣੀਆਂ ਰਚਨਾਵਾਂ ਨਾਲ ਹਮੇਸ਼ਾਂ ਲੋਕ ਮਨਾਂ ਵਿੱਚ ਜਿਊਂਦੇ ਰਹਿਣਗੇ।
ਸ਼ਿਵ ਕੁਮਾਰ ਬਟਾਲਵੀ ਕਲਾ ਤੇ ਸੱਭਿਆਚਾਰਕ ਸੁਸਾਇਟੀ ਬਟਾਲਾ ਦੇ ਪ੍ਰਧਾਨ ਡਾ. ਰਵਿੰਦਰ ਸਿੰਘ ਨੇ ਸ਼ਿਵ ਬਟਾਲਵੀ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਸ਼ਿਵ ਬਟਾਲਵੀ ਨੇ ਇੱਕਲੀ ਬਿਰਹਾ ਦੀ ਕਵਿਤਾ ਹੀ ਨਹੀਂ ਲਿਖੀ ਬਲਕਿ ਉਹ ਇੱਕ ਖੁਸ਼ ਮਿਜਾਜ ਅਤੇ ਸਮਾਜਿਕ ਕੁਰੀਤੀਆਂ ਖਿਲਾਫ਼ ਅਵਾਜ਼ ਬੁਲੰਦ ਕਰਨ ਵਾਲਾ ਸ਼ਾਇਰ ਵੀ ਸੀ। ਉਸਦਾ ਲਿਖਿਆ ਕਾਵਿ-ਨਾਟ ਲੂਣਾ ਉਸਦੀ ਸ਼ਾਹਕਾਰ ਰਚਨਾ ਹੈ ਜਿਸ ਵਿੱਚ ਉਸਨੇ ਲੂਣਾ ਨੂੰ ਇੱਕ ਨਾਇਕਾ ਵਜੋਂ ਪੇਸ਼ ਕਰਕੇ ਸਮਾਜਿਕ ਮਿੱਥ ਨੂੰ ਤੋੜਿਆ ਹੈ। ਉਨ੍ਹਾਂ ਕਿਹਾ ਕਿ ਸ਼ਿਵ ਦੀ ਸ਼ਾਇਰੀ ਬਹੁਤ ਡੂੰਘੀ ਅਤੇ ਬਹੁਪੱਖੀ ਹੈ ਜਿਸਨੂੰ ਸਮਝਣ ਦੀ ਲੋੜ ਹੈ।
ਸ਼ਿਵ ਬਟਾਲਵੀ ਦੇ ਸਾਥੀ ਅਤੇ ਉੱਘੇ ਫੋਟੋਗ੍ਰਾਫਰ ਬਾਬਾ ਹਰਭਜਨ ਸਿੰਘ ਬਾਜਵਾ ਨੇ ਵੀ ਸ਼ਿਵ ਨੂੰ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ। ਇਸ ਮੌਕੇ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ, ਡਾ. ਅਨੂਪ ਸਿੰਘ ਨੇ ਵੀ ਸ਼ਿਵ ਬਟਾਲਵੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਰਚਨਾਵਾਂ ਬਾਰੇ ਚਾਨਣਾ ਪਾਇਆ। ਸਟੇਜ ਸਕੱਤਰ ਦੀ ਭੂਮਿਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਇੰਦਰਜੀਤ ਸਿੰਘ ਨੇ ਨਿਭਾਈ। ਇਸ ਦੌਰਾਨ ਸਮੂਹ ਹਾਜ਼ਰੀਨ ਨੇ ਸ਼ਿਵ ਬਟਾਲਵੀ ਦੀ ਤਸਵੀਰ ਉੱਪਰ ਫੁੱਲ ਭੇਟ ਕਰਕੇ ਆਪਣਾ ਸਤਿਕਾਰ ਪ੍ਰਗਟ ਕੀਤਾ।
Pragati Media Social Work में जुड़ने के लिए संपर्क करे . 7983444450
[Corona Virus]$type=slider$c=8$l=0$a=0$sn=600
अधिक खबरे देखे .
-
सिरमौर : सिरमौर के संगड़ाह उपमंडल के अंतर्गत ( under sub-division ) आने वाले गांव लाना चैता के सन्तराम की खाई में गिरने से मौत ( death by fal...
-
सिरमौर : युवा कर्मठ ईमानदार HAS खण्ड विकास अधिकारी श्री विनित ठाकुर ने संगड़ाह ब्लॉक का कार्यभार संभालते ही एक माह में 25 ग्राम पंचायतो का औच...
-
देहरादून: उत्तराखंड में कांग्रेस को दो बड़े झटके लगे हैं। पार्टी के वरिष्ठ नेता और उत्तराखंड कांग्रेस के प्रदेश उपाध्यक्ष रहे जोत सिंह बिष्...
-
सिरमौर : हिमाचल प्रदेश राज्य सहकारी बैंक शाखा प्रबंधक श्री शीतांशु वरमानी ने आज कार्यभार गृहण कर लिया है । Sirmaur : Himachal Pradesh St...
-
कांग्रेस पार्टी छोडकर आम आदमी पार्टी की सदस्यता ग्रहण की पूर्व कांग्रेस उपाध्यक्ष श्री जोत सिंह ने .देहरादून: उत्तराखंड में कांग्रेस के प्रदेश उपाध्यक्ष पद और पार्टी की प्राथमिक सदस्यता से इस्तीफा देने के बाद जोत सिंह बिष्ट ने आज 6 मई को ह...
-
कल दिनांक 24.04.2022 रात करीब 10 बजे अज्ञात सुत्रो ( unknown threads )से थाना संगड़ाह पर सूचना मिली कि गात्ताधार मे लड़ाई झगड़ा हो गया है| क...
-
थौलधार : ग्राम पंचायत बन्स्युंल के युवा साथी राजबीर बयाड़ा व समस्त क्षेत्रीय जनप्रतिनिधियों व ग्राम वासियों द्वारा श्री जोत सिंह बिस्ट पूर्व...
-
उत्तराखंड के शासकीय एवं अशासकीय विद्यालयों में 20 अप्रैल को बच्चों का शत-प्रतिशत पंजीकरण करवाने को लेकर प्रवेश उत्सव मनाया गया है. ...
-
सिरमौर. महात्मा गांधी राष्ट्रीय ग्रामीण रोजगार गारंटी योजना ( MANREGA) संगडाह ब्लॉक में हजारो श्रमिकों के आजीविका का साधन बनी है। संगडाह ...
-
पौड़ी: पंचूर गांव में उत्तर प्रदेश के मुख्यमंत्री योगी आदित्यनाथ के सबसे छोटे भाई के बेटे का मुंडन संस्कार हो रहा है जिसमें योगी आदित्यनाथ इ...
COMMENTS