ਗੁਰਦਾਸਪੁਰ, 2 ਮਈ (ਨੀਰਜ ਸ਼ਰਮਾ/ਜਸਬੀਰ ਸਿੰਘ/ਵਿਨੋਦ ਸ਼ਰਮਾ ) ਜ਼ਿੰਦਗੀ ਵਿਚ ਅੱਗੇ ਵੱਧਣ ਲਈ ਆਪਣੇ ਟੀਚਾ ਨਿਰਧਾਰਤ ਕਰੋ ਤੇ ਫਿਰ ਉਸ ਦੀ ਪ੍ਰਾਪਤੀ ਲਈ ਦਿਨ ਰਾਤ ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕਰੋ। ਇਹ ਪ੍ਰਗਟਾਵਾ ਡਾ. ਸਤਨਾਮ ਸਿੰਘ ਨਿੱਜਰ, ਚੇਅਰਮੈਨ ਜ਼ਿਲ੍ਹਾ ਪਲਾਨਿੰਗ ਕਮੇਟੀ ਗੁਰਦਾਸਪੁਰ ਵਲੋਂ ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦੇ 39ਵੇਂਂ ਐਡੀਸ਼ਨ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਸਮੇਂ ਦੌਰਾਨ ਕੀਤਾ ਗਿਆ। 

ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਤੋਂ ਇਲਾਵਾ ਹਰਪਾਲ ਸਿੰਘ ਸੰਧਾਵਾਲੀਆਂ ਜ਼ਿਲ੍ਹਾ ਸਿੱਖਿਆ ਅਫਸਰ (ਸ), ਹਰਜਿੰਦਰ ਸਿੰਘ ਕਲਸੀ ਜ਼ਿਲਾ ਲੋਕ ਸੰਪਰਕ ਅਫਸਰ ਗੁਰਦਾਸਪੁਰ, ਰਾਜੀਵ ਕੁਮਾਰ ਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸਮੇਤ ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲ, ਜ਼ਿਲ੍ਹਾ ਵਾਸੀ, ਅਧਿਆਪਕ ਵਿਦਿਆਰਥੀਆਂ ਅਤੇ ਮੀਡੀਆ ਸਾਥੀ ਵਲੋਂ ਵੀਡੀਓ ਕਾਨਫਰੰਸ ਜਰੀਏ ਸ਼ਮੂਲੀਅਤ ਕੀਤੀ ਗਈ। ਇਹ ਪ੍ਰੋਗਰਾਮ ਡਿਪਟੀ ਕਮਿਸ਼ਨਰ ਫੇਸਬੁੱਕ ਉੱਪਰ ਲਾਈਵ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਚੇਅਰਮੈਨ ਡਾ.ਨਿੱਜਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ ਅਚੀਵਰਜ਼ ਪ੍ਰੋਗਰਾਮ ਨੋਜਵਾਨ ਪੀੜ੍ਹੀ ਨੂੰ ਜ਼ਿੰਦਗੀ ਵਿਚ ਅੱਗੇ ਵੱਧਣ ਲਈ ਪ੍ਰੇਰਿਤ ਕਰਨ ਵਿਚ ਸਹਾਈ ਸਿੱਧ ਹੋਇਆ ਹੈ, ਜੋ ਕਿ ਸ਼ਲਾਘਾਯੋਗ ਕਾਰਜ ਹੈ। ਉਨਾਂ ਪ੍ਰੋਗਰਾਮ ਵਿਚ ਸ਼ਾਮਲ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਸੁਪਨੇ ਜਰੂਰ ਵੇਖਣ ਪਰ ਆਪਣਾ ਟੀਚਾ ਜਰੂਰ ਫਿਕਸ ਕਰਨ ਅਤੇ ਉਸਦੀ ਪ੍ਰਾਪਤੀ ਲਈ ਪੂਰੀ ਦ੍ਰਿੜਤਾ ਨਾਲ ਮਿਹਨਤ ਕਰਨ। ਉਨਾਂ ਕਿਹਾ ਕਿ ਅਸਫਲਤਾ ਤੋਂ ਘਬਰਾਉਣਾ ਨਹੀਂ ਚਾਹੀਦਾ ਹੈ ਅਤੇ ਤੁਹਾਡੇ ਵਿਚ ਅੱਗੇ ਵੱਧਣ ਦਾ ਜਾਨੂੰਨ ਹੋਣਾ ਚਾਹੀਦਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਚੇਅਰਮੈਨ ਡਾ. ਨਿੱਜਰ ਅਤੇ ਅਚੀਵਰਜ਼ ਨੂੰ ਜੀ ਆਇਆ ਆਖਦਿਆਂ ਦੱਸਿਆ ਕਿ ਅਚੀਵਰਜ਼ ਪ੍ਰੋਗਰਾਮ ਇਸ ਗੱਲ ਦਾ ਪ੍ਰਤੀਕ ਹੋ ਨਿਬੜਿਆ ਹੈ ਕਿ ਸਰਹੱਦੀ ਜ਼ਿਲਾ ਹੋਣ ਦੇ ਬਾਵਜੂਦ ਗੁਰਦਾਸਪੁਰ ਵਾਸੀਆਂ ਨੇ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਿਆ ਹੈ, ਜੋ ਮਾਣ ਵਾਲੀ ਗੱਲ ਹੈ। ਉਨਾਂ ਦੱਸਿਆ ਕਿ ਜ਼ਿਲੇ ਦੇ ਹੁਸ਼ਿਆਰ ਅਤੇ ਕਾਬਲ ਵਿਦਿਆਰਥੀ ਜੋ ਪੜ੍ਹਾਈ, ਖੇਡਾਂ ਜਾਂ ਹੋਰ ਕਿਸੇ ਮੁਕਾਮ ਵਿਚ ਅੱਗੇ ਵੱਧਣਾ ਚਾਹੁੰਦੇ ਹਨ, ਉਨਾਂ ਦੀ ਵਿੱਤੀ ਮਦਦ ਕਰਨ ਲਈ ‘ਗੁਰਦਾਸਪੁਰ ਅਚਵੀਰਜ਼ ਪ੍ਰੋਮੇਸ਼ਨ ਸੁਸਾਇਟੀ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਉਨਾਂ ਨੂੰ ਅੱਗੇ ਵੱਧਣ ਵਿਚ ਸਹਾਇਤਾ ਕੀਤੀ ਜਾ ਸਕੇ।
ਇਸ ਮੌਕੇ ਪਹਿਲੇ ਅਚੀਵਰਜ਼ ਨਿਪੁਨ ਅਗਰਵਾਲ, ਜੋ ਧਰਮਪੁਰਾ ਕਾਲੋਨੀ ਬਟਾਲਾ ਦਾ ਵਸਨੀਕ ਹੈ ਨੇ ਦੱਸਿਆ ਕਿ ਉਸਨੇ ਦੱਸਵੀਂ ਜਮਾਤ 92.6 ਫੀਸਦ ਅੰਕ ਲੈ ਕੇ ਅਤੇ ਪੰਜਾਬ ਸਕਲੂ ਸਿੱਖਿਆ ਬੋਰਡ ਤੋਂ ਬਾਹਰਵੀਂ ਜਮਾਤ 96.8 ਫੀਸਦ ਅੰਕ ਪ੍ਰਾਪਤ ਕਰਕੇ ਪਾਸ ਕੀਤੀ। ਉਪਰੰਤ ਸਾਲ 2020 ਵਿਚ ਨੀਟ ਦੀ ਪ੍ਰੀਖਿਆ ਦਿੱਤੀ ਅਤੇ ਗੁਰਦਾਸਪੁਰ ਜ਼ਿਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ। ਪੰਜਾਬ ਵਿਚੋਂ 31ਵਾਂ ਰੈਂਕ ਅਤੇ ਪੂਰੇ ਭਾਰਤ ਵਿਚੋਂ 1303 ਰੈਂਕ ਪ੍ਰਾਪਤ ਕੀਤਾ। ਹੁਣ ‘ਗਰਾਂਟ ਗਵਰਨਮੈਂਟ ਮੈਡੀਕਲ ਕਾਲਜ ਅਤੇ ਸਰ ਜੇ.ਜੇ ਹਸਪਤਾਲ ਮੁੰਬਈ (ਮਹਾਂਰਾਸ਼ਟਰ) ਵਿਚ ਪਹਿਲੇ ਸਾਲ ਦੀ ਪੜ੍ਹਾਈ ਕਰ ਰਿਹਾ ਹੈ। ਉਸਨੇ ਦੱਸਿਆ ਕਿ ਮਿਹਨਤ ਤੇ ਲਗਨ ਨਾਲ ਕੀਤੇ ਗਏ ਯਤਨਾਂ ਨੂੰ ਹਮੇਸ਼ਾਂ ਸਫਲਤਾ ਮਿਲਦੀ ਹੈ ਅਤੇ ਮਿਹਨਤ ਦਾ ਕੋਈ ਬਦਲ ਨਹੀਂ ਹੈ।
ਦੂਸਰੇ ਅਚੀਵਰਜ਼ ਸ਼ੁੱਭਪ੍ਰੀਤ ਕੋਰ, ਜੋ ਪਿੰਡ ਪੁਰੀਆਂ ਬ੍ਰਾਹਮਣਾਂ, ਬਟਾਲਾ ਦੀ ਵਸਨੀਕ ਹੈ ਨੇ ਦੱਸਿਆ ਕਿਤ ਮਿਹਨ ਤੇ ਲਗਨ ਨਾਲ ਪੜ੍ਹਾਈ ਕਰਕੇ ਬਾਹਰਵੀਂ ਜਮਾਤ 95 ਫੀਸਦ ਅੰਕ ਲੈ ਕੇ ਹਾਸਲ ਕੀਤੀ। ਉਸਨੇ ਕਿਹਾ ਕਿ ਉਸਦਾ ਸੁਪਨਾ ਹੈ ਕਿ ਉਹ ਪੁਲਿਸ ਅਫਸਰ ਬਣੇ ਪਰ ਘਰ ਦੀ ਆਰਥਿਕ ਹਾਲਾਤ ਠੀਕ ਨਾ ਹੋਣ ਕਾਰਨ ਉਸਨੂੰ ਮੁਸ਼ਕਿਲ ਆ ਰਹੀ ਹੈ। ਇਸੇ ਦੋਰਾਨ ਡਿਪਟੀ ਕਮਿਸ਼ਨਰ ਨੇ ਸ਼ੁੱਭਪ੍ਰੀਤ ਕੋਰ ਨੂੰ ਦੱਸਿਆ ਕਿ ‘ਗੁਰਦਾਸਪੁਰ ਅਚਵੀਰਜ਼ ਪ੍ਰੋਮੇਸ਼ਨ ਸੁਸਾਇਟੀ’ ਦਾ ਗਠਨ ਇਸੇ ਮਕਸਦ ਨੂੰ ਲੈ ਕੀਤਾ ਗਿਆ ਹੈ ਕਿ ਹੋਣਹਾਰ ਵਿਦਿਆਰਥੀਆਂ ਨੂੰ ਅੱਗੇ ਵੱਧਣ ਦੇ ਮੋਕੇ ਮੁਹੱਈਆ ਕਰਵਾਏ ਜਾਣ। ਉਨਾਂ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਦਫਤਰ ਵਲੋਂ ਉਸਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਮੌਕੇ ਚੇਅਰਮੈਨ ਡਾ. ਨਿੱਜਰ ਵਲੋਂ ਵੀ ਸ਼ੁੱਭਪ੍ਰੀਤ ਕੋਰ ਨੂੰ ਆਰਥਿਕ ਮਦਦ ਦੇਣ ਦੀ ਗੱਲ ਕਰਦਿਆਂ ਕਿਹਾ ਕਿ ਉੁਹ ਹਮੇਸਾਂ ਇਸ ਤਰਾਂ ਦੇ ਹੋਣਹਾਰ ਵਿਦਿਆਰਥੀਆਂ ਦੇ ਨਾਲ ਖੜ੍ਹੇ ਹਨ।
ਅਚੀਵਰਜ਼ ਪ੍ਰੋਗਰਾਮ ਦੇ ਆਖਰ ਵਿਚ ਫੇਸਬੁੱਕ ਲਾਈਵ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਅਤੇ ਜ਼ਿਲ੍ਹਾ ਵਾਸੀਆਂ ਵਲੋਂ ਅਚਵੀਰਜ਼ ਨਾਲ ਕੀਤੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਅਚੀਵਰਜ਼ ਨੂੰ ਮਾਣ-ਸਨਮਾਨ ਵੀ ਦਿੱਤਾ ਗਿਆ।
English Translate...............
Apart from Deputy Commissioner Mr. Mohammad Ishfaq, Mr. Harpal Singh Sandhanwalian District Education Officer (S), Mr. Harjinder Singh Kalsi District Public Relations Officer Gurdaspur, Mr. Rajiv Kumar Secretary District Red Cross Society, Principals of various schools, district residents, teachers, students and media Participated by partner via video conference. The event was broadcast live on Deputy Commissioner Facebook. Speaking on the occasion Chairman Dr. Nijjar said that the Achievers Program launched under the leadership of the Deputy Commissioner has proved to be a great help in motivating the young generation to move forward in life, which is a commendable task. He asked the students involved in the program to dream but to fix their goal and work hard to achieve it. He said that you should not be afraid of failure and you should know how to move forward. On this occasion Deputy Commissioner Mr. Mohammad Ishfaq called on the Chairman Dr. Welcoming Nijjar and Achievers, he said that the Achievers program has become a symbol of the fact that despite being a border district, the people of Gurdaspur have made a name for themselves in various fields, which is a matter of pride. He said that Gurdaspur Achievers Promotion Society has been set up to help the bright and talented students of the district who want to advance in education, sports or any other field to help them in their advancement. . On this occasion the first Achievers Nipun Agarwal, a resident of Dharmapura Colony, Batala said that he passed Class X with 92.6 percent marks and Punjab School Education Board with 96.8 percent marks. Later in the year 2020 he passed the NEET examination and secured the first position in Gurdaspur district. Ranked 31st out of Punjab and 1303 out of all India. He is now pursuing his first year at Grant Government Medical College and Sir JJ Hospital, Mumbai (Maharashtra). He said that hard work and dedication always pays off and there is no substitute for hard work. Another Achievers Shubhpreet Kaur, a resident of village Puriyan Brahmin, Batala, said that after studying diligently and diligently, she got external class with 95 percent marks. She said that her dream was to become a police officer but she was having difficulty due to poor financial condition at home. Meanwhile, the Deputy Commissioner informed Shubhpreet Kaur that the Gurdaspur Achievers Promotion Society has been set up for the purpose of providing opportunities to the meritorious students. He said that the District Red Cross Office would extend all possible help to him. On this occasion Chairman Dr. Talking about the financial support given to Shubhpreet Kaur by Nijjar, he said that he has always stood by such talented students. Achievers were also honored by the District Red Cross Society for answering questions from students and residents of the district during the Facebook Live program at the end of the Achievers program.
COMMENTS