ਜ਼ਿਲ੍ਹੇ ਦੀਆਂ ਮੰਡੀਆਂ `ਚ ਖੁਸ਼ਹਾਲੀ ਦੇ ਰਾਖੇ ਰੋਜ਼ਾਨਾ ਖਰੀਦ ਪ੍ਰਕਿਰਿਆ ਉੱਤੇ ਰੱਖ ਰਹੇ ਨੇ ਨਿਗਰਾਨੀ
ਕਾਦੀਆਂ ਮੰਡੀ ਵਿੱਚ ਵੱਧ ਤੋਲ ਤੋਲਣ ਵਾਲੇ ਆੜ੍ਹਤੀਏ ਨੂੰ ਕਰਵਾਇਆ ਜੁਰਮਾਨਾ
ਬਟਾਲਾ, 23 ਅਪ੍ਰੈਲ ( ਨੀਰਜ ਸ਼ਰਮਾ ਜਸਬੀਰ ਸਿੰਘ ਵਿਨੋਦ ਸ਼ਰਮਾ ) - ਪੰਜਾਬ ਦੀਆਂ ਸਾਰੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਦਾ ਕੰਮ ਪੂਰੇ ਜ਼ੋਰਾਂ ਉੱਤੇ ਜਾਰੀ ਹੈ। ਇਕ ਪਾਸੇ ਜਿੱਥੇ ਖਰੀਦ ਏਜੰਸੀਆਂ, ਸਰਕਾਰੀ ਤੰਤਰ, ਆੜਤੀਏ ਅਤੇ ਹੋਰ ਧਿਰਾਂ ਕਿਸਾਨਾਂ ਦੀ ਪੁੱਤਾਂ ਵਾਂਗੂੰ ਪਾਲੀ ਫਸਲ ਨੂੰ ਸੰਭਾਲਣ ਵਿੱਚ ਲੱਗੇ ਹੋਏ ਹਨ, ਉਥੇ ਹੀ ਪੰਜਾਬ ਸਰਕਾਰ ਦੇ ਕੰਨ ਅਤੇ ਅੱਖਾਂ ਬਣ ਕੇ ਆਪਣੀ ਡਿਊਟੀ ਨਿਭਾਅ ਰਹੇ ਖੁਸ਼ਹਾਲੀ ਦੇ ਰਾਖੇ (ਜ.ਓ.ਜੀ) ਵੀ ਕਣਕ ਦੀ ਖਰੀਦ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਅ ਰਹੇ ਹਨ।
ਆਪਣੀ ਜਿਣਸ ਮੰਡੀਆਂ `ਚ ਵੇਚਣ ਲਈ ਪੁੱਜ ਰਹੇ ਕਿਸਾਨਾਂ ਦੀ ਸਹਾਇਤਾ ਲਈ ਖੁਸ਼ਹਾਲੀ ਦੇ ਰਾਖੇ ਜ਼ਿਲ੍ਹੇ ਦੀਆਂ ਮੰਡੀਆਂ `ਚ ਡਟੇ ਹੋਏ ਹਨ। ਜੀ.ਓ.ਜੀ ਦੇ ਤਹਿਸੀਲ ਬਟਾਲਾ ਦੇ ਮੁਖੀ ਕਰਨਲ ਜਗਜੀਤ ਸਿੰਘ ਸ਼ਾਹੀ ਨੇ ਦੱਸਿਆ ਕਿ ਮੰਡੀਆਂ `ਚ ਕਿਸਾਨਾਂ ਦੀ ਸਹਾਇਤਾ ਕਰਨ ਅਤੇ ਉਨ੍ਹਾਂ ਨੂੰ ਦਰਪੇਸ਼ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਨਿਪਟਾਰਾ ਕਰਵਾਉਣ ਦੇ ਨਾਲ-ਨਾਲ ਸਰਕਾਰ ਨੂੰ ਫੀਡਬੈਕ ਭੇਜਣ ਲਈ ਜ਼ਿਲ੍ਹੇ ਦੀਆਂ ਮੰਡੀਆਂ `ਚ ਖੁਸ਼ਹਾਲੀ ਦੇ ਰਾਖੇ ਰੋਜ਼ਾਨਾ ਮੰਡੀਆਂ `ਚ ਜਾ ਰਹੇ ਹਨ। ਇਹ ਖੁਸ਼ਹਾਲੀ ਦੇ ਰਾਖੇ ਜਿੱਥੇ ਕੋਵਿਡ ਤੋਂ ਬਚਾਅ ਲਈ ਸਾਰੇ ਇਹਤਿਹਾਤ ਦੀ ਪਾਲਣਾ ਕਰਵਾਉਂਦੇ ਹਨ ਉਥੇ ਹੀ ਕੋਵਿਡ ਵੈਕਸੀਨ ਦਾ ਟੀਕਾ ਲਗਵਾਉਣ ਲਈ ਵੀ ਆੜਤੀਆਂ, ਕਿਸਾਨਾਂ ਤੇ ਮਜ਼ਦੂਰਾਂ ਨੂੰ ਪ੍ਰੇਰਤ ਕੀਤਾ ਜਾਂਦਾ ਹੈ।
ਉਹਨਾਂ ਨੇ ਦੱਸਿਆ ਕਿ ਜੀ.ਓ.ਜੀ. ਵੱਲੋਂ ਜਿੱਥੇ ਕਣਕ ਦੀ ਖਰੀਦ ਦਾ ਜਾਇਜ਼ਾ ਲਿਆ ਜਾਂਦਾ ਹੈ, ਉਥੇ ਹੀ ਮੰਡੀਆਂ `ਚ ਕਿਸਾਨਾਂ ਲਈ ਪੀਣ ਵਾਲੇ ਪਾਣੀ, ਬਾਥਰੂਮ ਤੇ ਕੋਵਿਡ ਤੋਂ ਬਚਾਅ ਲਈ ਸੈਨੇਟਾਈਜਰ ਤੇ ਮਾਸਕਾਂ ਦੇ ਪ੍ਰਬੰਧ ਵੀ ਦੇਖੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੰਡੀਆਂ `ਚ ਜੀ.ਓ.ਜੀਜ ਅਤੇ ਸਬ ਡਵੀਜਨ `ਚ ਸੁਪਰਵਾਈਜ਼ਰ ਨਿਗਰਾਨੀ ਦਾ ਕੰਮ ਕਰ ਰਹੇ ਹਨ।
ਕਰਨਲ ਸ਼ਾਹੀ ਨੇ ਦੱਸਿਆ ਕਿ ਅੱਜ ਦਾਣਾ ਮੰਡੀ ਕਾਦੀਆਂ ਵਿੱਚ ਜੀ.ਓ.ਜੀ. ਟੀਮ ਵੱਲੋਂ ਦੌਰਾ ਕੀਤਾ ਗਿਆ ਅਤੇ ਜਾਂਚ ਦੌਰਾਨ ਪਾਇਆ ਗਿਆ ਕਿ ਬੋਪਾਰਾਏ ਕਮਿਸ਼ਨ ਏਜੰਟ ਦੀ ਮੰਡੀ ਵਿੱਚ ਕਣਕ ਦੀ ਫਸਲ ਦਾ ਤੋਲ ਵੱਧ ਕੀਤਾ ਜਾ ਰਿਹਾ ਸੀ। ਇਸ ਤੇ ਜੀ.ਓ.ਜੀ. ਦੇ ਨੁਮਾਇੰਦਿਆਂ ਨੇ ਤੁਰੰਤ ਮਾਰਕਿਟ ਕਮੇਟੀ ਦੇ ਅਧਿਕਾਰੀ ਦੇ ਧਿਆਨ ਵਿੱਚ ਮਾਮਲਾ ਲਿਆਂਦਾ, ਜਿਸਤੋਂ ਬਾਅਦ ਆੜ੍ਹਤੀਏ ਨੂੰ ਜੁਰਮਾਨਾ ਕੀਤਾ ਗਿਆ ਅਤੇ ਕਿਸਾਨ ਤਰਸੇਮ ਸਿੰਘ ਡੱਲਾ ਨੂੰ ਉਸਦਾ ਹੱਕ ਦਿਵਾਇਆ ਗਿਆ।
[Important News]$type=slider$c=4$l=0$a=0$sn=600$c=8
अधिक खबरे देखे .
-
अधिशासी अभियंता अजय वर्मा के आने के बाद जल शक्ति विभाग नौहराधार की रेल पटरी लाइन पर आने लगी । जल शक्ति विभाग नौहराधार जिला सिरमौर हिमाचल प्र...
-
टिहरी गढ़वाल।।बोर्ड परीक्षा का शतप्रतिशत परिणाम प्राप्त करने हेतु विगत वर्षों के पेपरों का पैकेज बनाकर विद्यार्थियों को अभ्यास करायें - डीएम...
-
अब पंचायतों में नहीं लटकेंगे विकास कार्य पंचायत के एक महीने तक काम शुरू न करने पर बीडीओ अपने स्तर पर शुरू करवाएंगे कार्य | शिमला। व्यवस्था प...
-
जसवां के छोटे से गाँव की बेटी को भारत सरकार के प्रवर्तन निदेशालय मे विशेष लोक अभियोजक के रूप मे हुई नियुक्ति जसवां प्रागपुर :- जखूणी गाँव क...
-
टिहरी गढ़वाल।।(सू०वि०)सोमवार को जिलाधिकारी मयूर दीक्षित ने जिला सभागार नई टिहरी में जनता मिलन कार्यक्रम में दर्ज शिकायतों/अनुरोध पत्रों के म...
-
सांस्कृतिक कार्यक्रम की प्रस्तुति देने वाले छात्र छात्राओं को जिलाधिकारी द्वारा सम्मानित किया गया। टिहरी।। 76वें गणतंत्र दिवस क...
-
एसडीएम धनोल्टी व खंड विकास अधिकारी थौलधार ने लिया समान नागरिक संहिता पोर्टल का प्रशिक्षण। थौलधार।। टिहरी जिले के विकासखंड थौलधार...
-
ਅੰਮ੍ਰਿਤਸਰ,27 ਜੂਨ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ...
-
नगर में निकाली गई भव्य श्री साईं पालकी यात्रा, लगे श्री साईं नाथ के जयकारे - साईं पालकी को उठाने को हर कोई दिखा बेताब - पालकी यात्रा में भ...
-
अनुसूची समाज ने लिया संकल्प पुन: पीएम बनाने को - अजीत रावत सोनभद्र। भारतीय जनता पार्टी अनुसूचित जाति मोर्चा काशी क्षेत्र के प्रदेश व केंद्र...
COMMENTS