ਪੰਜਾਬ ਇਰੀਗੇਸ਼ਨ (ਸਕੱਤਰੇਤ) ਕਲੈਰੀਕਲ ਐਸੋਸੀਏਸ਼ਨ (ਪਿਸਕਾ) ਦੀ ਹੋਈ ਚੋਣ,
ਦਵਿੰਦਰ ਸਿੰਘ ਪ੍ਰਧਾਨ ਅਤੇ ਗੋਪਾਲ ਜਖਮੀ ਜਨਰਲ ਸਕੱਤਰ ਚੁਣੇ ਗਏ
ਅਮ੍ਰਿੰਤਸਰ,12 ਫਰਵਰੀ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ/ਵਿੱਕੀ /ਪੱਡਾ) - ਜਲ ਸਰੋਤ ਵਿਭਾਗ ਪੰਜਾਬ ਚੰਡੀਗੜ੍ਹ ਵਿੱਖੇ ਪੰਜਾਬ ਇਰੀਗੇਸ਼ਨ (ਸਕੱਤਰੇਤ) ਕਲੈਰੀਕਲ ਐਸੋਸੀਏਸ਼ਨ (ਪਿਸਕਾ) ਦੀ ਚੋਣ ਲਈ ਨਾਮਜਦਗੀਆਂ ਭਰਈਆਂ ਗਈਆਂ। ਇਸ ਚੋਣ ਦੋਰਾਨ ਸ੍ਰੀ ਦਵਿੰਦਰ ਸਿੰਘ ਸੁਪਰਡੈਂਟ ਗ੍ਰੇਡ-1, ਸ੍ਰੀ ਪਵਨ ਕੁਮਾਰ ਸੀਨੀਅਰ ਸਹਾਇਕ, ਸ੍ਰੀ ਜਤਿੰਦਰ ਸਿੰਘ ਸੀਨੀਅਰ ਸਹਾਇਕ, ਸ੍ਰੀ ਗੋਪਾਲ ਜਖਮੀ ਸੁਪਰਡੈਂਟ ਗ੍ਰੇਡ-2 ਅਤੇ ਸ੍ਰੀ ਨੀਰਜ ਕੁਮਾਰ ਕਲਰਕ ਵੱਲੋਂ ਨਾਮਜਦਗੀਆਂ ਭਰੀਆਂ ਗਈਆਂ ਸਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਸ. ਸਤਵਿੰਦਰ ਵਾਲੀਆ ਸੁਪਰਡੈਂਟ ਗ੍ਰੈਡ-1 ਕਮ ਚੋਣ ਅਧਿਕਾਰੀ ਨੇ ਦੱਸਿਆ ਕਿ ਉਕਤ ਉਮੀਦਵਾਰਾਂ ਵਿਰੁੱਧ ਚੋਣ ਲੜਨ ਲਈ ਕਿਸੇ ਹੋਰ ਉਮੀਦਵਾਰ ਨੇ ਆਪਣੀ ਨਾਮਜਦਗੀ ਲਈ ਪੇਪਰ ਨਹੀਂ ਭਰੇ ਸਨ। ਇਸ ਮੋਕੇ ਸ. ਸਤਵਿੰਦਰ ਵਾਲੀਆ ਸੁਪਰਡੈਂਟ ਗ੍ਰੈਡ-1 ਕਮ ਚੋਣ ਅਧਿਕਾਰੀ ਨੇ ਆਪਣੇ ਆਹੁਦੇ ਦੀ ਵਰਤੋਂ ਕਰਦੇ ਹੋਏ ਕਲੈਰੀਕਲ ਐਸੋਸੀਏਸ਼ਨ (ਪਿਸਕਾ) ਦੀ ਚੋਣ ਲਈ ਨਿਰਵਿਰੋਧ ਸ੍ਰੀ ਦਵਿੰਦਰ ਸਿੰਘ ਸੁਪਰਡੈਂਟ ਗ੍ਰੇਡ-1, ਨੂੰ ਪ੍ਰਧਾਨ, ਸ੍ਰੀ ਪਵਨ ਕੁਮਾਰ ਸੀਨੀਅਰ ਸਹਾਇਕ ਸੀਨੀਅਰ ਮੀਤ ਪ੍ਰਧਾਨ, ਸ੍ਰੀ ਜਤਿੰਦਰ ਸਿੰਘ ਸੀਨੀਅਰ ਸਹਾਇਕ, ਮੀਤ ਪ੍ਰਧਾਨ, ਸ੍ਰੀ ਗੋਪਾਲ ਜਖਮੀ ਸੁਪਰਡੈਂਟ ਗ੍ਰੇਡ-2 ਜਨਰਲ ਸਕੱਤਰ ਅਤੇ ਸ੍ਰੀ ਨੀਰਜ ਕੁਮਾਰ ਕਲਰਕ ਨੂੰ ਸਕੱਤਰ ਜੇਤੂ ਕਰਾਰ ਦਿੱਤਾ ਗਿਆ। ਜੇਤੂ ਅਹੁਦੇਦਾਰਾਂ ਨੇ ਮੀਟਿੰਗ ਕਰਕੇ ਜਗਦੇਵ ਕੌਲ ਸੁਪਰਡੈਂਟ ਨੂੰ ਸਰਬਸੰਮਤੀ ਨਾਲ ਪਿਸਕਾ ਐਸੋਸੀਏਸ਼ਨ ਦਾ ਚੇਅਰਮੈਨ ਨਿਯੂਕਤ ਕੀਤਾ ਗਿਆ। ਇਸ ਮੋਕੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ.ਟੀ ਚੰਡੀਗੜ੍ਹ ਦੇ ਕਨਵੀਨਰ ਸ. ਗੁਰਮੇਲ ਸਿੰਘ ਸਿੱਧੂ ਨੇ ਨਿਰਵਿਰੋਧ ਚੁਣੀ ਗਈ ਟੀਮ ਨੂੰ ਵਧਾਈ ਦਿੱਤੀ। ਇਸ ਮੋਕੇ ਐਸੋਸੀਏਸ਼ਨ ਦੇ ਸਮੂਹ ਨਿਵਨਿਯੂਕਤ ਅਹੁਦੇਦਾਰਾਂ ਨੇ ਗੱਲਬਾਤ ਦੋਰਾਨ ਕਿਹਾ ਕਿ ਉਹ ਆਪਣਾ ਕੰਮ ਪੂਰੀ ਤਨਦੇਹੀ ਅਤੇ ਇਮਾਨਦਾਰੀ ਕਰਕੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਹਰ ਹੀਲੇ ਹੱਲ ਕਰਨ ਲਈ ਯਕੀਨੀ ਬਣਾਇਆ ਜਾਵੇਗਾ ਅਤੇ ਵਿਭਾਗ ਦੇ ਕਿਸੇ ਮੁਲਾਜ਼ਮ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।

COMMENTS