ਸਪਲੈਂਡਰ ਮੋਟਰਸਾੲਿਕਲ ਚੋਰੀ !
ਬਟਾਲਾ , 7 ਦਸੰਬਰ ( ਪੱਡਾ / ਵਿੱਕੀ / ਨੀਰਜ ਸ਼ਰਮਾ ) ਅੱਜ ਬਾਅਦ ਦੁਪਹਿਰ ਸਥਾਨਿਕ ਜਲੰਧਰ ਰੋਡ ਨੇੜੇ ਚਿੱਟੀ ਗਰਾਉਂਡ ਦੇ ਕੋਲ ਪੈਂਦੇ ਇਕ ਅਾਈਲੈਟਸ ਸੈਂਟਰ ਦੇ ਬਾਹਰ ਸਪਲੈਂਡਰ ਮੋਟਰਸਾੲਿਕਲ ਦੇ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ |ਚੋਰੀ ਦੀ ਘਟਨਾ ਸੰਬੰਦੀ ਜਾਣਕਾਰੀ ਦਿੰਦੇ ਹੋਏ ਮੋਟਰਸਾੲਿਕਲ ਦੇ ਮਾਲਕ ਜਗਜੀਤ ਸਿੰਘ ਪੱਡਾ ਨੇ ਦੱਸਿਆ ਕੇ ਉਸਦਾ ਬੇਟਾ ਵਿਸ਼ਾਲਦੀਪ ਸਿੰਘ ਜੋ ਕੇ ਅਾੲੀਲੈਟਸ ਸੈਂਟਰ ਵਿਖੇ ਕੋਚਿੰਗ ਲੈ ਰਿਹਾ ਹੈ ਤੇ ਮੋਟਰਸਾੲੀਕਲ ਨੰਬਰ PB06S3886 ਸੈਂਟਰ ਦੇ ਬਾਹਰ ਲਗਾ ਕੇ ਸੈਂਟਰ ਅੰਦਰ ਚਲਾ ਗਿਆ ਜਦੋ ਕੋਚਿੰਗ ਲਗਾ ਕੇ ਬਾਹਰ ਆਇਆ ਤਾਂ ਉਥੋਂ ਮੋਟਰਸਾੲੀਕਲ ਚੋਰੀ ਹੋ ਚੁੱਕਾ ਸੀ | ਇਸ ਸੰਬੰਦੀ ਸਿਟੀ ਥਾਣਾ ਬਟਾਲਾ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ |ਮਾਸਟਰ ਜਗਜੀਤ ਸਿੰਘ ਨੇ ਦੱਸਿਆ ਕੇ ਇਸਤੋਂ ਪਹਿਲਾ 2019 ਚ ਵੀ ਓਹਨਾ ਦਾ ਮੋਟਰਸਾੲੀਕਲ ਹਾਜੀਰਾ ਪਾਰਕ ਦੇ ਬਾਹਰੋਂ ਚੋਰੀ ਹੋ ਚੁੱਕਾ ਹੈ |
COMMENTS