ਕਰਮਚਾਰੀ ਦਲ ਪੰਜਾਬ ਦੇ ਗੁਰਨਾਮ ਸਿੰਘ ਮਟੌਰ ਬਣੇ ਜਨ: ਸਕੱਤਰ
ਅਮ੍ਰਿੰਤਸਰ , 17 ਜਨਵਰੀ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਕਰਮਚਾਰੀ ਦਲ ਪੰਜਾਬ (ਭਗੜਾਣਾ) ਦੇ ਪ੍ਰਧਾਨ ਸਰਦਾਰ ਕਰਮਜੀਤ ਸਿੰਘ ਭਗੜਾਣਾ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਹੋਈ। ਇਸ ਮੌਕੇ 'ਤੇ ਸਕੱਤਰ ਜਨਰਲ ਸੁਸ਼ੀਲ ਕੁਮਾਰ ਚੋਪੜਾ.
ਸੂਬਾ ਦਫ਼ਤਰ ਸਕੱਤਰ ਸੁਰਜੀਤ ਸਿੰਘ ਸੈਣੀ ਨੇ ਮੀਟਿੰਗ ਵਿੱਚ ਹਾਜ਼ਰ ਸਾਰਿਆਂ ਸਾਥੀਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਗੁਰਨਾਮ ਸਿੰਘ ਮਟੌਰ ਦੇ ਰਣਜੀਤ ਸਾਗਰ ਡੈਮ 'ਤੇ ਫੋਰਮੈਨ ਐਸੋਸੀਏਸ਼ਨ ਵਿੱਚ ਪਿਛਲੇ 30 ਸਾਲਾਂ ਦੇ ਕੰਮ ਕਰਨ ਦੇ ਤਜਰਬੇ ਨੂੰ ਮੁੱਖ ਰੱਖਦਿਆਂ ਹੋਇਆਂ ਸਰਵਸੰਮਤੀ ਨਾਲ ਫ਼ੈਸਲਾ ਲੈਂਦੇ ਹੋਏ ਸੂਬਾ ਪ੍ਰਧਾਨ ਸਰਦਾਰ ਕਰਮਜੀਤ ਸਿੰਘ ਨੇ ਕਰਮਚਾਰੀ ਦਲ ਪੰਜਾਬ ਭਗੜਾਣਾ ਦਾ ਸੂਬਾ ਜਨਰਲ ਸਕੱਤਰ ਨਿਯੁਕਤ ਕਰਨ ਦਾ ਐਲਾਨ ਕੀਤਾ ਅਤੇ ਮੀਟਿੰਗ ਵਿੱਚ ਹਾਜ਼ਰ ਸਾਰੇ ਸਾਥੀਆਂ ਨੇ ਤਾਲੀਆਂ ਜੀ ਗੂੰਜ ਵਿੱਚ ਸਮਰਥਨ ਕੀਤਾ। ਗੁਰਨਾਮ ਸਿੰਘ ਮਟੌਰ ਨੂੰ ਸੂਬਾ ਜਨਰਲ ਸਕੱਤਰ ਬਣਨ ਉਪਰੰਤ ਵਧਾਈ ਦਿੱਤੀ। ਪ੍ਰਧਾਨ ਕਰਮਜੀਤ ਸਿੰਘ ਭਗੜਾਣਾ ਨੇ ਗਲ੍ਹੇ ਵਿੱਚ ਹਾਰ ਪਾਇਆ ਅਤੇ ਮੂੰਹ ਮਿੱਠਾ ਕਰਵਾਇਆ। ਇਸ ਮੌਕੇ 'ਤੇ ਬਾਬਾ ਪਰਮਜੀਤ ਸਿੰਘ ਪ੍ਰੈਸ ਸਕੱਤਰ, ਮਲਕੀਤ ਸਿੰਘ ਰੈਲੋ ਸੀਨੀਅਰ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਕੰਗ ਪ੍ਰਧਾਨ ਬੀਡੀਪੀਓ ਯੂਨੀਅਨ ਪੰਜਾਬ, ਕਰਮਫਜੀਤ ਸਿੰਘ ਪਟਿਆਲਾ, ਫਤਿਹ ਸਿੰਘ ਗਰੇਵਾਲ ਪ੍ਰਧਾਨ ਬਠਿੰਡਾ, ਅਮਿਤ ਕੁਮਾਰ ਸਮਾਣਾ ਪ੍ਰਧਾਨ ਪਟਿਆਲਾ, ਹਰਪ੍ਰੀਤ ਸਿੰਘ ਪ੍ਰਧਾਨ ਪੀਆਰਟੀਸੀ, ਉਜਾਗਰ ਸਿੰਘ ਦੁਵਾਲੀ, ਨਰਿੰਦਰ ਸਿੰਘ ਗਡਾਗਾਂ ਆਦਿ ਹਾਜ਼ਰ ਸਨ। ਫੋਟੋ ਕੈਪਸ਼ਨ-: ਨਵ-ਨਿਯੁਕਤ ਜਨ: ਸਕੱਤਰ ਗੁਰਨਾਮ ਸਿੰਘ ਮਟੌਰ ਨੂੰ ਜਿੰਮੇਵਾਰੀ ਸੌਪਦੇ ਹੋਏ ਸੂਬਾ ਪ੍ਰਧਾਨ ਕਮਲਜੀਤ ਸਿੰਘ ਅਤੇ ਹੋਰ ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
COMMENTS