India Corona Virus Case

Case - 8958,800 Deaths - 131,700, Recovered - 8383,893

ਤ੍ਰਿਪਤ ਬਾਜਵਾ ਨੇ ਹਲਕਾ ਫ਼ਤਹਿਗੜ੍ਹ ਚੂੜੀਆਂ ਦੀਆਂ 6 ਸੰਪਰਕ ਸੜਕਾਂ ਦੇ ਨਿਰਮਾਣ ਦੇ ਨੀਂਹ ਪੱਥਰ ਰੱਖੇ

SHARE:

 ਤ੍ਰਿਪਤ ਬਾਜਵਾ ਨੇ ਹਲਕਾ ਫ਼ਤਹਿਗੜ੍ਹ ਚੂੜੀਆਂ ਦੀਆਂ 6 ਸੰਪਰਕ ਸੜਕਾਂ ਦੇ ਨਿਰਮਾਣ ਦੇ ਨੀਂਹ ਪੱਥਰ ਰੱਖੇ


6 ਸੜਕਾਂ ਦੇ ਨਿਰਮਾਣ ਉੱਪਰ 4.26 ਕਰੋੜ ਰੁਪਏ ਖਰਚੇ ਜਾਣਗੇ 


ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਵਚਨਬੱਧ - ਤ੍ਰਿਪਤ ਬਾਜਵਾ


ਬਟਾਲਾ, 10 ਜਨਵਰੀ (ਅਸ਼ੋਕ ਜੜੇਵਾਲ ਨੀਰਜ ਸ਼ਰਮਾ) - ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ, ਉਚੇਰੀ ਸਿੱਖਿਆ ਅਤੇ ਭਸ਼ਾਵਾਂ ਬਾਰੇ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਪਿੰਡਾਂ ਵਿੱਚ ਵੱਖ-ਵੱਖ ਸੰਪਰਕਾਂ ਸੜਕਾਂ ਦੀ ਨਵੀਂ ਉਸਾਰੀ ਦੇ ਨੀਂਹ ਪੱਥਰ ਰੱਖੇ। ਇਨ੍ਹਾਂ 6 ਸੜਕਾਂ ਦੇ ਨਿਰਮਾਣ ਉੱਪਰ ਪੰਜਾਬ ਸਰਕਾਰ ਵੱਲੋਂ 4.26 ਕਰੋੜ ਰੁਪਏ ਖਰਚ ਕੀਤੇ ਜਾਣਗੇ। 


ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਸਭ ਤੋਂ ਪਹਿਲਾਂ ਕਿਲ੍ਹਾ ਲਾਲ ਸਿੰਘ ਤੋਂ ਅਲੀਵਾਲ ਨੂੰ ਜਾਂਦੀ 7.75 ਕਿਲੋ ਮੀਟਰ ਲੰਬੀ ਸੰਪਰਕ ਸੜਕ ਦੀ ਨਵੀਂ ਉਸਾਰੀ ਦਾ ਨੀਂਹ ਪੱਥਰ ਰੱਖਿਆ। ਇਸ ਸੜਕ ਨੂੰ ਬਣਾਉਣ ਉੱਪਰ 2.10 ਕਰੋੜ ਰੁਪਏ ਖਰਚਾ ਆਵੇਗਾ। ਇਸਦੇ ਨਾਲ ਹੀ ਉਨ੍ਹਾਂ ਲਿੰਕ ਸੜਕ ਅਲੀਵਾਲ ਤੋਂ ਕਿਲਾ ਲਾਲ ਸਿੰਘ ਤੱਕ 7.75 ਕਿਲੋ ਮੀਟਰ ਲੰਬੀ ਸੜਕ ਬਣਾਉਣ ਦਾ ਨੀਂਹ ਪੱਥਰ ਵੀ ਰੱਖਿਆ। ਇਸ ਸੜਕ ਦੇ ਨਿਰਮਾਣ ਉੱਪਰ ਵੀ 2.10 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਤੋਂ ਬਾਅਦ ਸ. ਬਾਜਵਾ ਨੇ ਅਲੀਵਾਲ ਬਾਈਪਾਸ ਤੋਂ ਬਟਾਲਾ-ਫ਼ਤਹਿਗੜ੍ਹ ਚੂੜੀਆਂ ਰੋਡ (ਰਜਬਾਹੇ ਦੇ ਨਾਲ) ਸੜਕ ਅਤੇ 6 ਮੀਟਰ ਪੁੱਲ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰੋਜੈਕਟ ਉੱਪਰ 66.50 ਲੱਖ ਰੁਪਏ ਖਰਚੇ ਜਾ ਰਹੇ ਹਨ। ਕੈਬਨਿਟ ਮੰਤਰੀ ਸ. ਬਾਜਵਾ ਨੇ ਲਿੰਕ ਸੜਕ ਕੋਟਲਾ ਬਾਮਾ ਤੋਂ ਰਿਆਲੀ ਰੋਡ (ਰਜਬਾਹੇ ਦੇ ਨਾਲ) ਜਿਸਦੀ ਲੰਬਾਈ 0.90 ਕਿਲੋਮੀਟਰ ਹੈ ੳੇੁਸਦਾ ਵੀ ਨੀਂਹ ਪੱਥਰ ਰੱਖਿਆ। ਇਸ ਸੜਕ ਉੱਪਰ 22 ਲੱਖ ਰੁਪਏ ਖਰਚੇ ਜਾ ਰਹੇ ਹਨ।


ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੰਮ੍ਰਿਤਸਰ-ਪਠਾਨਕੋਟ ਹਾਈਵੇ ਤੋਂ ਜਾਂਦੀ ਲਿੰਕ ਰੋਡ ਹਰਦੋ ਝੰਡੇ, ਕੋਟਲਾ ਸਰਫ, ਸਰੂਪਵਾਲੀ, ਬੱਜੂਮਾਨ-ਛਿੱਤ ਰੋਡ ਤੱਕ 5.10 ਕਿਲੋਮੀਟਰ ਸੜਕ ਦੇ ਨਿਰਮਾਣ ਦਾ ਨੀਂਹ ਪੱਥਰ ਵੀ ਰੱਖਿਆ। ਇਸ ਸੜਕ ਦੇ ਨਿਰਮਾਣ ਉੱਪਰ 128.25 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਅਖੀਰ ਵਿੱਚ ਸ. ਬਾਜਵਾ ਨੇ ਬੱਜੂਮਾਨ-ਛਿੱਤ ਰੋਡ ਤੋਂ ਸਰੂਪਵਾਲੀ, ਕੋਟਲਾ ਸਰਫ਼, ਹਰਦੋ ਝੰਡੇ, ਅੰਮ੍ਰਿਤਸਰ ਰੋਡ ਤੱਕ (ਰਜਬਾਹੇ ਦੇ ਨਾਲ) ਸੜਕ ਜਿਸਦੀ ਲੰਬਾਈ 5.10 ਕਿਲੋਮੀਟਰ ਹੈ ਉਸਦੇ ਨਿਰਮਾਣ ਦਾ ਵੀ ਨੀਂਹ ਪੱਥਰ ਰੱਖਿਆ। ਇਸ ਸੜਕ ਦੀ ਨਿਰਮਾਣ ਲਾਗਤ 128.25 ਲੱਖ ਰੁਪਏ ਹੈ। 


ਹਲਕੇ ਦੀ ਛੇ ਵੱਖ-ਵੱਖ ਸੰਪਰਕ ਸੜਕਾਂ ਦੇ ਨਿਰਮਾਣ ਦੇ ਨੀਂਹ ਪੱਥਰ ਰੱਖਦਿਆਂ ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਇਨ੍ਹਾਂ ਸੜਕਾਂ ਦੇ ਬਣਨ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਪੇਂਡੂ ਸੰਪਰਕ ਸੜਕਾਂ ਦਾ ਜਾਲ ਹੋਰ ਮਜਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ 6 ਸੜਕਾਂ ਦੇ ਨਿਰਮਾਣ ਉੱਪਰ 4.26 ਕਰੋੜ ਰੁਪਏ ਖਰਚੇ ਜਾ ਰਹੇ ਹਨ ਅਤੇ ਇਹ ਸਾਰੀਆਂ ਸੜਕਾਂ ਅਗਲੇ 6 ਮਹੀਨੇ ਦੇ ਅੰਦਰ ਬਣ ਕੇ ਤਿਆਰ ਹੋ ਜਾਣਗੀਆਂ। ਸ. ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਸਾਲ 2021 ਨੂੰ ਵਿਕਾਸ ਵਰ੍ਹੇ ਵਜੋਂ ਮਨਾਉਂਦਿਆਂ ਸੂਬੇ ਭਰ ਵਿੱਚ ਰਿਕਾਰਡ ਵਿਕਾਸ ਕਾਰਜ ਕਰਵਾਏ ਜਾਣਗੇ। 


ਤ੍ਰਿਪਤ ਬਾਜਵਾ ਨੇ ਹਲਕਾ ਫ਼ਤਹਿਗੜ੍ਹ ਚੂੜੀਆਂ ਦੀਆਂ 6 ਸੰਪਰਕ ਸੜਕਾਂ ਦੇ ਨਿਰਮਾਣ ਦੇ ਨੀਂਹ ਪੱਥਰ ਰੱਖੇ


6 ਸੜਕਾਂ ਦੇ ਨਿਰਮਾਣ ਉੱਪਰ 4.26 ਕਰੋੜ ਰੁਪਏ ਖਰਚੇ ਜਾਣਗੇ 


ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਵਚਨਬੱਧ - ਤ੍ਰਿਪਤ ਬਾਜਵਾ


ਬਟਾਲਾ, 10 ਜਨਵਰੀ ( ਅਸ਼ੋਕ ਜੜੇਵਾਲ ਨੀਰਜ ਸ਼ਰਮਾ) - ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ, ਉਚੇਰੀ ਸਿੱਖਿਆ ਅਤੇ ਭਸ਼ਾਵਾਂ ਬਾਰੇ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਪਿੰਡਾਂ ਵਿੱਚ ਵੱਖ-ਵੱਖ ਸੰਪਰਕਾਂ ਸੜਕਾਂ ਦੀ ਨਵੀਂ ਉਸਾਰੀ ਦੇ ਨੀਂਹ ਪੱਥਰ ਰੱਖੇ। ਇਨ੍ਹਾਂ 6 ਸੜਕਾਂ ਦੇ ਨਿਰਮਾਣ ਉੱਪਰ ਪੰਜਾਬ ਸਰਕਾਰ ਵੱਲੋਂ 4.26 ਕਰੋੜ ਰੁਪਏ ਖਰਚ ਕੀਤੇ ਜਾਣਗੇ। ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਸਭ ਤੋਂ ਪਹਿਲਾਂ ਕਿਲ੍ਹਾ ਲਾਲ ਸਿੰਘ ਤੋਂ ਅਲੀਵਾਲ ਨੂੰ ਜਾਂਦੀ 7.75 ਕਿਲੋ ਮੀਟਰ ਲੰਬੀ ਸੰਪਰਕ ਸੜਕ ਦੀ ਨਵੀਂ ਉਸਾਰੀ ਦਾ ਨੀਂਹ ਪੱਥਰ ਰੱਖਿਆ। ਇਸ ਸੜਕ ਨੂੰ ਬਣਾਉਣ ਉੱਪਰ 2.10 ਕਰੋੜ ਰੁਪਏ ਖਰਚਾ ਆਵੇਗਾ। ਇਸਦੇ ਨਾਲ ਹੀ ਉਨ੍ਹਾਂ ਲਿੰਕ ਸੜਕ ਅਲੀਵਾਲ ਤੋਂ ਕਿਲਾ ਲਾਲ ਸਿੰਘ ਤੱਕ 7.75 ਕਿਲੋ ਮੀਟਰ ਲੰਬੀ ਸੜਕ ਬਣਾਉਣ ਦਾ ਨੀਂਹ ਪੱਥਰ ਵੀ ਰੱਖਿਆ। ਇਸ ਸੜਕ ਦੇ ਨਿਰਮਾਣ ਉੱਪਰ ਵੀ 2.10 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਤੋਂ ਬਾਅਦ ਸ. ਬਾਜਵਾ ਨੇ ਅਲੀਵਾਲ ਬਾਈਪਾਸ ਤੋਂ ਬਟਾਲਾ-ਫ਼ਤਹਿਗੜ੍ਹ ਚੂੜੀਆਂ ਰੋਡ (ਰਜਬਾਹੇ ਦੇ ਨਾਲ) ਸੜਕ ਅਤੇ 6 ਮੀਟਰ ਪੁੱਲ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰੋਜੈਕਟ ਉੱਪਰ 66.50 ਲੱਖ ਰੁਪਏ ਖਰਚੇ ਜਾ ਰਹੇ ਹਨ। ਕੈਬਨਿਟ ਮੰਤਰੀ ਸ. ਬਾਜਵਾ ਨੇ ਲਿੰਕ ਸੜਕ ਕੋਟਲਾ ਬਾਮਾ ਤੋਂ ਰਿਆਲੀ ਰੋਡ (ਰਜਬਾਹੇ ਦੇ ਨਾਲ) ਜਿਸਦੀ ਲੰਬਾਈ 0.90 ਕਿਲੋਮੀਟਰ ਹੈ ੳੇੁਸਦਾ ਵੀ ਨੀਂਹ ਪੱਥਰ ਰੱਖਿਆ। ਇਸ ਸੜਕ ਉੱਪਰ 22 ਲੱਖ ਰੁਪਏ ਖਰਚੇ ਜਾ ਰਹੇ ਹਨ।ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੰਮ੍ਰਿਤਸਰ-ਪਠਾਨਕੋਟ ਹਾਈਵੇ ਤੋਂ ਜਾਂਦੀ ਲਿੰਕ ਰੋਡ ਹਰਦੋ ਝੰਡੇ, ਕੋਟਲਾ ਸਰਫ, ਸਰੂਪਵਾਲੀ, ਬੱਜੂਮਾਨ-ਛਿੱਤ ਰੋਡ ਤੱਕ 5.10 ਕਿਲੋਮੀਟਰ ਸੜਕ ਦੇ ਨਿਰਮਾਣ ਦਾ ਨੀਂਹ ਪੱਥਰ ਵੀ ਰੱਖਿਆ। ਇਸ ਸੜਕ ਦੇ ਨਿਰਮਾਣ ਉੱਪਰ 128.25 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਅਖੀਰ ਵਿੱਚ ਸ. ਬਾਜਵਾ ਨੇ ਬੱਜੂਮਾਨ-ਛਿੱਤ ਰੋਡ ਤੋਂ ਸਰੂਪਵਾਲੀ, ਕੋਟਲਾ ਸਰਫ਼, ਹਰਦੋ ਝੰਡੇ, ਅੰਮ੍ਰਿਤਸਰ ਰੋਡ ਤੱਕ (ਰਜਬਾਹੇ ਦੇ ਨਾਲ) ਸੜਕ ਜਿਸਦੀ ਲੰਬਾਈ 5.10 ਕਿਲੋਮੀਟਰ ਹੈ ਉਸਦੇ ਨਿਰਮਾਣ ਦਾ ਵੀ ਨੀਂਹ ਪੱਥਰ ਰੱਖਿਆ। ਇਸ ਸੜਕ ਦੀ ਨਿਰਮਾਣ ਲਾਗਤ 128.25 ਲੱਖ ਰੁਪਏ ਹੈ। ਹਲਕੇ ਦੀ ਛੇ ਵੱਖ-ਵੱਖ ਸੰਪਰਕ ਸੜਕਾਂ ਦੇ ਨਿਰਮਾਣ ਦੇ ਨੀਂਹ ਪੱਥਰ ਰੱਖਦਿਆਂ ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਇਨ੍ਹਾਂ ਸੜਕਾਂ ਦੇ ਬਣਨ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਪੇਂਡੂ ਸੰਪਰਕ ਸੜਕਾਂ ਦਾ ਜਾਲ ਹੋਰ ਮਜਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ 6 ਸੜਕਾਂ ਦੇ ਨਿਰਮਾਣ ਉੱਪਰ 4.26 ਕਰੋੜ ਰੁਪਏ ਖਰਚੇ ਜਾ ਰਹੇ ਹਨ ਅਤੇ ਇਹ ਸਾਰੀਆਂ ਸੜਕਾਂ ਅਗਲੇ 6 ਮਹੀਨੇ ਦੇ ਅੰਦਰ ਬਣ ਕੇ ਤਿਆਰ ਹੋ ਜਾਣਗੀਆਂ। ਸ. ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਸਾਲ 2021 ਨੂੰ ਵਿਕਾਸ ਵਰ੍ਹੇ ਵਜੋਂ ਮਨਾਉਂਦਿਆਂ ਸੂਬੇ ਭਰ ਵਿੱਚ ਰਿਕਾਰਡ ਵਿਕਾਸ ਕਾਰਜ ਕਰਵਾਏ ਜਾਣਗੇ। 

ਇਸ ਮੌਕੇ ਉਨ੍ਹਾਂ ਨਾਲ ਸ. ਬਲਵਿੰਦਰ ਸਿੰਘ ਕੋਟਲਾ ਬਾਮਾ, ਸਿਟੀ ਕਾਂਗਰਸ ਪ੍ਰਧਾਨ ਸ੍ਰੀ ਸਵਰਨ ਮੁੱਢ, ਉਂਕਾਰ ਸਿੰਘ ਲਾਟੀ, ਐਕਸੀਨ ਮੰਡੀ ਬੋਰਡ ਸ. ਅਨੂਪ ਸਿੰਘ ਸਮੇਤ ਹਲਕੇ ਦੇ ਮੋਹਤਬਰ ਹਾਜ਼ਰ ਸਨ।ਇਸ ਮੌਕੇ ਉਨ੍ਹਾਂ ਨਾਲ ਸ. ਬਲਵਿੰਦਰ ਸਿੰਘ ਕੋਟਲਾ ਬਾਮਾ, ਸਿਟੀ ਕਾਂਗਰਸ ਪ੍ਰਧਾਨ ਸ੍ਰੀ ਸਵਰਨ ਮੁੱਢ, ਉਂਕਾਰ ਸਿੰਘ ਲਾਟੀ, ਐਕਸੀਨ ਮੰਡੀ ਬੋਰਡ ਸ. ਅਨੂਪ ਸਿੰਘ ਸਮੇਤ ਹਲਕੇ ਦੇ ਮੋਹਤਬਰ ਹਾਜ਼ਰ ਸਨ।

     


COMMENTS

नाम

01,16,02,39,03,23,04,31,05,240,06,4,07,169,08,61,09,93,10,28,11,36,12,3,13,43,14,29,15,10,16,5,17,11,18,63,19,177,20,2,21,394,22,4,23,1,24,1,25,12,26,78,27,10,28,4,29,10,30,1360,31,3,32,3,33,6,34,1,35,1,36,1,37,1,38,1,39,3,40,3,41,2,42,1,43,20,44,1,45,4,46,2,47,2,48,8,50,1,51,27,53,2,54,5,55,1,56,2,57,1,58,1,59,541,60,2,61,3,62,5,63,1,64,3,65,2,66,2,70,162,72,2,फिटनस,10,andra,5,Big Story,34,Bihar,77,Bollywood,9,Breaking News,23,business,7,Chhattisgarh,192,coronavirus,156,crime,18,Delhi,16,education,12,food news,8,Gadgets,1,Gujarat,235,haryana,29,himachal pradesh,620,jaunpur,488,Jharkhand,1215,Jharkhand 19,2,jyotish,15,law,1,Lockdown,225,madhya pradesh,422,maharashtra,14,MAHARASHTRA 51,19,maharastra,160,New Delhi,25,News,56,poem,1,politics,26,Pragati Media,3259,punjab,547,rajasthan,376,Real story,2,Religion,13,tecnology,10,Uttar Pradesh,1301,Uttrakhand,21,West Bengal,2,
ltr
item
Pragati Media : Hindi News, Breaking News, All India News: ਤ੍ਰਿਪਤ ਬਾਜਵਾ ਨੇ ਹਲਕਾ ਫ਼ਤਹਿਗੜ੍ਹ ਚੂੜੀਆਂ ਦੀਆਂ 6 ਸੰਪਰਕ ਸੜਕਾਂ ਦੇ ਨਿਰਮਾਣ ਦੇ ਨੀਂਹ ਪੱਥਰ ਰੱਖੇ
ਤ੍ਰਿਪਤ ਬਾਜਵਾ ਨੇ ਹਲਕਾ ਫ਼ਤਹਿਗੜ੍ਹ ਚੂੜੀਆਂ ਦੀਆਂ 6 ਸੰਪਰਕ ਸੜਕਾਂ ਦੇ ਨਿਰਮਾਣ ਦੇ ਨੀਂਹ ਪੱਥਰ ਰੱਖੇ
https://1.bp.blogspot.com/-yxSK-TSXHFY/X_sjJA0ucCI/AAAAAAAAA9c/l9d6WoRtowQivlsCz82xpG8DSL2bhY1dACLcBGAsYHQ/s320/IMG-20210110-WA0133.jpg
https://1.bp.blogspot.com/-yxSK-TSXHFY/X_sjJA0ucCI/AAAAAAAAA9c/l9d6WoRtowQivlsCz82xpG8DSL2bhY1dACLcBGAsYHQ/s72-c/IMG-20210110-WA0133.jpg
Pragati Media : Hindi News, Breaking News, All India News
https://www.pragatimedia.org/2021/01/6.html
https://www.pragatimedia.org/
https://www.pragatimedia.org/
https://www.pragatimedia.org/2021/01/6.html
true
7652808033801587123
UTF-8
Loaded All Posts Not found any posts VIEW ALL Read This News Reply Cancel reply Delete By Home PAGES POSTS View All RECOMMENDED FOR YOU LABEL ARCHIVE SEARCH ALL POSTS Not found any post match with your request Back Home Sunday Monday Tuesday Wednesday Thursday Friday Saturday Sun Mon Tue Wed Thu Fri Sat January February March April May June July August September October November December Jan Feb Mar Apr May Jun Jul Aug Sep Oct Nov Dec just now 1 minute ago $$1$$ minutes ago 1 hour ago $$1$$ hours ago Yesterday $$1$$ days ago $$1$$ weeks ago more than 5 weeks ago Followers Follow THIS PREMIUM CONTENT IS LOCKED STEP 1: Share. STEP 2: Click the link you shared to unlock Copy All Code Select All Code All codes were copied to your clipboard Can not copy the codes / texts, please press [CTRL]+[C] (or CMD+C with Mac) to copy