ਨਹਿਰੀ ਮਹਿਕਮੇ ਦੇ ਮੁਲਾਜਮਾਂ ਨੇ ਕਿਸਾਨ ਅੰਦੋਲਨ ਦੀ ਕੀਤੀ ਹਮਾਇਤ, ਅਮ੍ਰਿੰਤਸਰ ,9 ਦਸੰਬਰ(ਪੱਤਰਕਾਰ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) - ਸਿੰਚਾਈ ਵਿਭਾਗ ਅਮ੍ਰਿੰਤਸਰ ਦੇ ਦਫਤਰ ਦੇ ਸਮੂੰਹ ਕਰਮਚਾਰੀਆਂ ਵੱਲੋ ਕਿਸਾਨਾਂ ਅਤੇ ਮਜ਼ਦੂਰਾਂ ਦੇ ਚਲ ਰਹੇ ਸੰਘਰਸ਼ ਦੀ ਹਮਾਇਤ ਵਿੱਚ ਅਜ ਨਹਿਰੀ ਕੰਪਲੈਕਸ ਵਿਖੇ ਇਕੱਠੇ ਹੋ ਕੇ ਕੇਂਦਰ ਸਰਕਾਰ ਵੱਲੋ ਖੇਤੀ ਸੰਬੰਧੀ ਬਣਾਏ ਕਾਲੇ ਕਾਨੂੰਨਾਂ ਦੇ ਵਿਰੁੱਧ ਇਕ ਭਰਵੀਂ ਰੋਸ ਰੈਲੀ ਕੱਢਕੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਵਖ ਵਖ ਬੁਲਾਰਿਆਂ ਨੇ ਬੋਲਦਿਆਂ ਕਿਹਾ ਸਰਕਾਰ ਦੀਆਂ ਆਪ ਹੁਦਰੀਆਂ ਤੇ ਦੇਸ ਵਾਸੀਆਂ ਵਿਰੁੱਧ ਲਏ ਫੈਸਲਿਆਂ ਤੇ ਦੇਸ਼ ਵਿਦੇਸ਼ ਵਿੱਚ ਵਸਦੇ ਲੋਕਾਂ ਵੱਲੋ ਮੋਦੀ ਸਰਕਾਰ ਵਿਰੁੱਧ ਰੋਸ ਮੁਜਾਹਰੇ ਕਰਕੇ ਇਹਨਾਂ ਕਾਲੇ ਕਾਨੂੰਨਾਂ ਦਾ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਹੁਣ ਸਿਰਫ ਇਹ ਕਿਸਾਨ ਅੰਦੋਲਨ ਹੀ ਨਹੀਂ ਇਹ ਪੂਰੇ ਭਾਰਤ ਦੇ ਹਰ ਵਰਗ ਦੇ ਲੋਕਾਂ ਦਾ ਅੰਦੋਲਨ ਬਣ ਚੁੱਕਾ ਹੈ।ਅਤੇ ਲੋਕ ਇਸ ਫੈਸਲੇ ਨੂੰ ਵਾਪਸ ਕਰਵਾਉਣ ਲਈ ਦਿੱਲੀ ਵਲ ਵਹੀਰਾਂ ਘੱਤ ਰਹੇ ਹਨ।ਤੇ ਮੋਦੀ ਸਰਕਾਰ ਵੱਲੋ ਲੋਕ ਵਿਰੋਧੀ ਫੈਸਲਿਆਂ ਨੂੰ ਵਾਪਸ ਕਰਵਾਉਣ ਉਪਰੰਤ ਹੀ ਘਰਾਂ ਨੂੰ ਪਰਤਣਗੇ। ਇਸ ਮੌਕੇ ਰੋਸ ਰੈਲੀ ਨੂੰ ਸੰਬੋਧਨ ਕਰਨ ਵਿੱਚ ਮੁਲਾਜਮ ਆਗੂ ਜੋਗਿੰਦਰ ਸਿੰਘ, ਦਲਬੀਰ ਸਿੰਘ ਬਾਜਵਾ,ਮੁਨੀਸ਼ ਕੁਮਾਰ,ਗੁਰਵੇਲ ਸਿੰਘ ਸੇਖੋਂ,ਵਿਜੈ ਕੁਮਾਰ, ਸੰਜੀਵ ਕੁਮਾਰ ਸਰਮਾ,ਰਕੇਸ਼ ਕੁਮਾਰ ਬਾਬੋਵਾਲ, ਨਿਸਾਨ ਸਿੰਘ ਰੰਧਾਵਾ, ਤੇਜਬੀਰ ਸਿੰਘ,ਸੁਸਪਾਲ ਸਿੰਘ,ਨਾਨਕ ਚੰਦ,ਰਾਜੇਸ਼ ਕੁਮਾਰ,ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਰਮਚਾਰੀ ਹਾਜਰ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ
संवाददाता नीरज ( बटाला, पंजाब )
COMMENTS