ਅਮ੍ਰਿਤਸਰ,29 ਮਾਰਚ (ਪੱਤਰ ਪ੍ਰੇਰਕ ਬਲਵੰਤ ਸਿੰਘ) - ਬਹੁਜਨ ਸਮਾਜ ਪਾਰਟੀ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਅਟਵਾਲ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਹੈ ਕਿ ਕਰੋਨਾ ਵਰਗੀ ਭਿਆਨਕ ਬਿਮਾਰੀ ਨਾਲ ਪੂਰਾ ਸੰਸਾਰ ਜੂਝ ਰਿਹਾ ਹੈ, ਭਾਰਤ ਵਿੱਚ ਵੀ ਪਿਛਲੇ ਕੁਝ ਦਿਨਾਂ ਤੋਂ ਪ੍ਧਾਨ ਮੰਤਰੀ ਨਰਿੰਦਰ
ਮੋਦੀ ਵਲੋਂ ਲਾਕਡਾਉਨ ਕੀਤਾ ਹੋਇਆ ਹੈ ਅਤੇ ਪੂਰੇ ਭਾਰਤ ਵਿੱਚ ਕਰਫਿਊ ਲੱਗਾ ਹੋਇਆ ਹੈ, ਜਿਸ ਦੀ ਬਹੁਜਨ ਸਮਾਜ ਪਾਰਟੀ ਵੀ ਪੂਰਨ ਹਮਾਇਤ ਕਰਦੀ ਹੈ । ਪਰ ਰੋਜ ਰੋਜੀ ਰੋਟੀ ਕਮਾ ਕੇ ਖਾਣ ਵਾਲੇ ਗਰੀਬ ਮਜਦੂਰ ਦਿਹਾੜੀਦਾਰ ਲੋਕ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਆਪਣੇ ਘਰਾਂ ਵਿੱਚ ਬੈਠੇ ਹਨ ਅਤੇ ਭੁਖ ਮਰੀ ਦਾ ਸਿਕਾਰ ਹੋ ਰਹੇ ਹਨ! ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਵੀ ਕਰਫਿਊ ਲਗਾਇਆ ਗਿਆ ਹੈ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੱਡੇ ਵੱਡੇ ਐਲਾਨ ਕੀਤੇ ਗਏ ਹਨ ਪਰ ਗਰੀਬ ਲੋਕਾਂ ਤੱਕ ਰਾਸ਼ਨ ਪਹੁੰਚਣ ਵਿੱਚ ਬੜੀ ਮੁਸ਼ਕਲ ਆ ਰਹੀ ਹੈ।ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਲਿਆ ਦੇ ਡਿਪਟੀ ਕਮਿਸ਼ਨਰ ਨੂੰ ਹਦਾਇਤ ਜਾਰੀ ਕੀਤੀ ਜਾਵੇ ਕਿ ਰਾਸ਼ਨ ਵੰਡਣ ਦੀ ਜਿੰਮੇਵਾਰੀ ਬੀ. ਐਲ. ਉ ਦੀ ਲਗਾਈ ਜਾਵੇ ਕਿਉਂਕਿ ਕਿ ਉਹ ਘਰ ਘਰ ਵੋਟਾ ਬਣਾਉਣ ਲਈ ਜਾਦੇ ਹਨ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਕਿਹੜਾ ਪਰਿਵਾਰ ਜ਼ਰੂਰਤ ਮੰਦ ਹੈ ਤਾਂ ਕਿ ਜਰੂਰਤ ਮੰਦ ਪਰਿਵਾਰ ਤੱਕ ਰਾਸ਼ਨ ਮੁਹਈਆ ਕਰਵਾਇਆ ਜਾ ਸਕੇ।ਅਟਵਾਲ ਨੇ ਕਿਹਾ ਹੈ ਕਿ ਲੋੜਵੰਦ ਪਰਿਵਾਰਾਂ ਨੂੰ 5000 ਰ: ਤੱਕ ਦੀ ਨਗਦ ਰਾਸ਼ੀ ਵੀ ਦਿੱਤੀ ਜਾਵੇ! ਉਨ੍ਹਾਂ ਕਿਹਾ ਹੈ ਕਿ ਲਾਕਡਾਉਨ ਅਤੇ ਕਰਫਿਊ ਲਗਾ ਕੇ ਸਰਕਾਰ ਜਿੱਥੇ ਦੇਸ ਵਾਸੀਆਂ ਦੀ ਸਿਹਤ ਦਾ ਧਿਆਨ ਰਖ ਰਹੀ ਹੈ। ਉਥੇ ਸਰਕਾਰ ਦਾ ਇਹ ਵੀ ਮੁਢਲਾ ਫਰਜ ਬਣਦਾ ਹੈ ਕਿ ਉਹ ਗਰੀਬ ਪਰਿਵਾਰਾਂ ਨੂੰ ਰੋਟੀ ਰੋਜ਼ੀ ਦੀ ਆ ਰਹੀ ਮੁਸ਼ਕਲ ਦੇ ਲਈ ਕੋਈ ਠੋਸ ਉਪਰਾਲਾ ਕਰੇ। ਕਿਉਂਕਿ ਦਿਹਾੜੀਦਾਰ ਲੋਕ ਘਰਾਂ ਵਿੱਚ ਬੰਦ ਖਾਣੇ ਤੋ ਵੀ ਆਤਰ ਹੋਏ ਬੈਠੇ ਹਨ।
ਤਸਵੀਰ ਕੈਪਸਨ: ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਸ੍ਰ ਮਨਜੀਤ ਸਿੰਘ ਅਟਵਾਲ ਦੀ ਫਾਈਲ ਫੋਟੋ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
COMMENTS